Breaking News
Home / Uncategorized / ਪੰਜਾਬੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਅਲਰਟ ਜਾਰੀ,ਝੱਖੜ ਤੇ ਭਾਰੀ ਮੀਂਹ ਨਾਲ ਹੋ ਸਕਦਾ ਹੈ ਕਿਸਾਨਾਂ ਦਾ ਨੁਕਸਾਨ

ਪੰਜਾਬੀ ਵਿਚ ਮੌਸਮ ਦੀ ਖ਼ਰਾਬੀ ਹੋਣ ਕਾਰਨ ਅਲਰਟ ਜਾਰੀ,ਝੱਖੜ ਤੇ ਭਾਰੀ ਮੀਂਹ ਨਾਲ ਹੋ ਸਕਦਾ ਹੈ ਕਿਸਾਨਾਂ ਦਾ ਨੁਕਸਾਨ

ਭਾਵੇਂ ਲੰਮੇ ਸਮੇਂ ਤੋਂ ਸਾਫ ਮੌਸਮ ਨਾਲ ਠੰਢੀਆਂ ਪੱਛਮੀ ਹਵਾਂਵਾਂ ਪੰਜਾਬ ਚ ਐਕਟਿਵ ਹਨ, ਪਰ ਹਾਲੇ ਵੀ ਮਾਨਸੂਨ ਕਿਤੇ ਨਹੀਂ ਗਈ ਹੈ। ਪਹਿਲਾਂ ਉਮੀਦ ਜਤਾਏ ਅਨੁਸਾਰ ਖਾੜੀ ਬੰਗਾਲ ਚ “ਘੱਟ ਦਬਾਅ” ਬਣ ਚੁੱਕਾ ਹੈ। ਜਿਸ ਸਦਕਾ, ਕੱਲ੍ਹ 21 ਸਤੰਬਰ ਤੋਂ ਖਾੜੀ ਬੰਗਾਲ ਤੋਂ ਨਮੀ ਨਾਲ਼ ਭਰਪੂਰ ਪੂਰਬੀ ਹਵਾਂਵਾਂ ਪੰਜਾਬ ਦਾ ਰੁਖ ਕਰਨਗੀਆਂ ਤੇ ਅਸਮਾਨ ਚ ਬੱਦਲ ਬਣਨੇ ਸ਼ੁਰੂ ਹੋ ਜਾਣਗੇ। 22 ਸਤੰਬਰ ਤੋਂ ਕਾਰਵਾਈਆਂ ਚ ਚੋਖਾ ਵਾਧਾ ਹੋਵੇਗਾ।

ਮੱਧ ਭਾਰਤ ਦੇ ਕਈ ਸੂਬਿਆਂ ਨੂੰ ਪਾਰ ਕਰਦਾ ਹੋਇਆ ਇਹ ਮਾਨਸੂਨੀ ਸਿਸਟਮ 23-24 ਸਤੰਬਰ ਨੂੰ ਪੰਜਾਬ ਨੂੰ ਸਿੱਧੇ ਰੂਪ ਚ ਪ੍ਭਾਵਿਤ ਕਰੇਗਾ। ਇਸੇ ਦੌਰਾਨ ਪੱਛਮੀ ਸਿਸਟਮ ਵੀ ਪੰਜਾਬ ਚ ਹਾਜ਼ਰੀ ਲਗਾਵੇਗਾ। ਦੋ ਮੌਸਮੀ ਸਿਸਟਮ ਦੇ ਸਾਂਝੇ ਪੋ੍ਗਰਾਮ ਨਾਲ ਜ਼ਬਰਦਸਤ ਕਾਰਵਾਈ ਦੀ ਉਮੀਦ ਹੈ, ਇਹ ਸੀਜ਼ਨ ਦੀ ਸਭ ਤੋਂ ਤਕੜੀ ਕਾਰਵਾਈ ਵੀ ਹੋ ਸਕਦੀ ਹੈ। ਅਗਸਤ-ਸਤੰਬਰ ਚ ਆਈ ਬਰਸਾਤਾਂ ਦੀ ਕਮੀ ਮਾਨਸੂਨ ਦੀ ਆਖਰੀ ਬਰਸਾਤ ਨਾਲ ਪੂਰੀ ਹੋ ਜਾਵੇਗੀ।

22-23-24 ਸਤੰਬਰ ਨੂੰ ਲੱਗਪਗ ਸਾਰੇ ਸੂਬੇ ਚ ਗਰਜ-ਚਮਕ ਤੇ ਝੱਖੜ ਝੁੱਲਣ(60-75 ਕਿਮੀ/ਘੰਟਾ) ਨਾਲ ਦਰਮਿਆਨੇ ਮਾਨਸੂਨੀ ਮੀਂਹਾਂ ਦੀ ਉਮੀਦ ਹੈ। ਪਾਰੇ ਚ ਭਾਰੀ ਗਿਰਾਵਟ ਆਵੇਗੀ, ਦਿਨ ਵੀ ਕਾਫੀ ਠੰਢੇ ਰਹਿਣਗੇ ਤੇ ਸਮੇਂ ਤੋਂ ਪਹਿਲਾਂ ਹਲਕੀ ਠੰਢ ਦਾ ਵੀ ਅਹਿਸਾਸ ਹੋਵੇਗਾ। ਮੌਜੂਦਾ ਮੌਸਮੀ ਸਥਿਤੀਆਂ ਅਨੁਸਾਰ ਸ਼ਨੀਵਾਰ ਤੋਂ ਹੀ ਦੱਖਣੀ-ਪੂਰਬੀ ਜਿਲਿਆਂ ਤੋਂ ਬਰਸਾਤਾਂ ਦੀ ਸ਼ੁਰੂਆਤ ਹੋ ਜਾਵੇਗੀ।

ਜਦਕਿ 23-24 ਸਤੰਬਰ ਨੂੰ ਪੂਰਬੀ ਪੰਜਾਬ ਚ ਪਟਿਆਲਾ, ਅੰਬਾਲਾ, ਸੰਗਰੂਰ, ਬਰਨਾਲਾ, ਲੁਧਿਆਣਾ, ਮੋਹਾਲੀ, ਸਮਰਾਲਾ, ਨਾਭਾ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰਾਜਪੁਰਾ, ਸਰਹਿੰਦ, ਰੋਪੜ, ਚੰਡੀਗੜ੍ਹ, ਨਵਾਂਸ਼ਹਿਰ, ਆਨੰਦਪੁਰ ਸਾਹਿਬ ਦੇ ਹਿੱਸੇ ਝੱਖੜ ਨਾਲ ਲਗਾਤਾਰ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ਤਿਆਰ ਰਹਿਣ। ਇਸ ਦੌਰਾਨ ਸਫਰ ਕਰਨ ਤੇ ਪਹਾੜੀ ਸੂਬਿਆਂ ਚ ਜਾਣ ਤੋਂ ਬਿਲਕੁਲ ਸੰਕੋਚ ਕੀਤਾ ਜਾਵੇ।

ਸੂਬੇ ਦੇ ਬਾਕੀ ਹਿੱਸਿਆਂ ਚ ਕਾਰਵਾਈ ਇਨ੍ਹਾਂ ਦੀ ਤੁਲਨਾ ਚ ਘੱਟ ਰਹੇਗੀ। 2ਕਿਸਾਨ ਨੂੰ ਬੇਨਤੀ ਹੈ ਕੇ ਝੋਨੇ,ਨਰਮੇ ਜਾ ਹੋਰ ਫ਼ਸਲਾਂ ਨੂੰ ਪਾਣੀ ਵੀ ਨਾ ਲਗਾਇਆ ਜਾਵੇ । ਜਿਹੜੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਵਢਾਉਣੀ ਹੈ ਉਹ ਜਲਦੀ ਨਾਲ ਵਾਢਾ ਲੈਣ ।

25 ਸਤੰਬਰ ਤੋਂ ਮੌਸਮ ਚ ਸੁਧਾਰ ਹੋਵੇਗਾ। ਜਿਕਰਯੋਗ ਹੈ ਕਿ ਸਥਾਨਕ ਭਾਸ਼ਾ ਚ ਅੱਸੂ ਮਹੀਨੇ ਝੱਖੜ ਨਾਲ ਪੈਣ ਵਾਲ਼ੇ ਮੀਂਹ ਨੂੰ “ਅੱਸੂ ਵਲ਼ੀਆ” ਕਿਹਾ ਜਾਂਦਾ ਹੈ।

 

About Pendu News

Check Also

ਬਾਡੀ ਬਣਾਉਣ ਲਈ ਬਾਡੀ ਬਿਲਡਰ ਨੇ ਅਪਣਾ ਲਿਆ ਸੀ ਇਹ ਗਲਤ ਤਰੀਕਾ , ਮੌਤ ਤੋਂ ਪਹਿਲਾਂ ਸੁੱਕ ਗਿਆ ਸੀ ਪੂਰਾ ਸਰੀਰ

ਤਾਕਤਵਾਰ ਵਿੱਖਣ ਦੀ ਇੱਛਾ ਵਿੱਚ ਇੱਕ ਬਾਡੀ ਬਿਲਡਰ ਅਜਿਹਾ ਤਰੀਕਾ ਅਪਣਾਉਂਦਾ ਹੈ , ਜੋ ਉਸਦੀ …

Leave a Reply

Your email address will not be published. Required fields are marked *