Breaking News
Home / Punjab News / ਫੇਸਬੁੱਕ ਦੋਸਤ ਨੂੰ ਮਿਲਣ ਵਾਸਤੇ 22 ਸਾਲਾ ਅਮਰੀਕੀ ਮੁਟਿਆਰ ਪਹੁੰਚੀ ਅੰਮ੍ਰਿਤਸਰ

ਫੇਸਬੁੱਕ ਦੋਸਤ ਨੂੰ ਮਿਲਣ ਵਾਸਤੇ 22 ਸਾਲਾ ਅਮਰੀਕੀ ਮੁਟਿਆਰ ਪਹੁੰਚੀ ਅੰਮ੍ਰਿਤਸਰ

ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਵਾਸਤੇ 22 ਸਾਲਾ ਅਮਰੀਕੀ ਮੁਟਿਆਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਪਹੁੰਚੀ ਹੈ। ਉਂਝ ਹਜ਼ਾਰਾਂ ਵਿਦੇਸ਼ੀ ਸੈਲਾਨੀ ਰੋਜ਼ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਂਦੇ ਹਨ, ਪਰ ਅਮਰੀਕਾ ਦੇ ਮੈਰੀਲੈਂਡ ਦੀ 22 ਸਾਲਾ ਵ੍ਹਾਈਟਨੀ ਹੈਰਿਸ ਆਪਣੇ ਫੇਸਬੁੱਕ ‘ਤੇ ਦੋਸਤ ਬਣੇ ਬਾਰ੍ਹਵੀਂ ਜਮਾਤ ਦੇ 21 ਸਾਲਾ ਵਿਦਿਆਰਥੀ ਪੁਲਕਿਤ ਨੂੰ ਮਿਲਣ ਆਈ ਹੈ।

ਉਸ ਦੇ ਇਸ ਤਰ੍ਹਾਂ ਭਾਰਤ ਆਉਣ ਨਾਲ ਜਿੱਥੇ ਪੁਲਕਿਤ ਦੇ ਮਾਪੇ ਹੈਰਾਨ ਹਨ, ਉੱਥੇ ਹੀ ਉਸ ਦੇ ਅਮਰੀਕਾ ਵਿਚਲੇ ਪਰਿਵਾਰਕ ਮੈਂਬਰ ਚਿੰਤਾ ਵਿੱਚ ਹਨ ਤੇ ਉਸ ਦੇ ਗ਼ਾਇਬ ਹੋਣ ਨੂੰ ਮਨੁੱਖੀ ਤਸਕਰੀ ਨਾਲ ਜੋੜ ਕੇ ਦੇਖ ਰਹੇ ਹਨ।ਵ੍ਹਾਈਟਨੀ ਦੇ ਅੰਕਲ  ਹੈਰਿਸ ਨੇ ਆਪਣੇ ਫੇਸਬੁੱਕ ਪੇਜ ‘ਤੇ ਉਸ ਪ੍ਰਤੀ ਚਿੰਤਾ ਵਾਲੀ ਪੋਸਟ ਸਾਂਝੀ ਕੀਤੀ ਕਿ ਮੇਰੀ ਭਤੀਜੀ ਗੁੰਮ ਹੋ ਗਈ ਹੈ।

ਇਹ ਪੋਸਟ ਅੰਮ੍ਰਿਤਸਰ ਦੀ ਹੀ ਰਹਿਣ ਵਾਲੀ ਜੀਵਨ ਜਯੋਤ ਦੀ ਨਿਗ੍ਹਾ ਪੈ ਗਈ ਤੇ ਉਸ ਨੇ ਵ੍ਹਾਈਟਨੀ ਨੂੰ ਪਛਾਣ ਲਿਆ ਕਿ ਇਹ ਔਰਤ ਨੂੰ ਪੁਲਕਿਤ ਨਵੀਂ ਦਿੱਲੀ ਤੋਂ ਲੈ ਕੇ ਆਇਆ ਸੀ।

ਕਹਾਣੀ ਵਿੱਚ ਇੱਕ ਹੋਰ ਮੋੜ ਆਇਆ ਜਦੋਂ ਚਰਚ ਦਾ ਪਾਸਟਰ ਤੇ ਐਲਡਰ ਡਾ. ਪਰਕਾਸ਼ ਮਸੀਹ ਵ੍ਹਾਈਟਨੀ ਨੂੰ ਆਪਣੇ ਕੋਲ ਲਿਜਾਣ ਲਈ ਪਹੁੰਚ ਗਏ। ਪਾਦਰੀ ਨੇ ਦੱਸਿਆ ਕਿ ਉਹ ਉਸ (ਵ੍ਹਾਈਟਨੀ) ਦੇ ਮਾਪਿਆਂ ਨੂੰ ਜਾਣਦਾ ਹੈ ਤੇ ਉਸ ਨੇ ਉਨ੍ਹਾਂ ਨਾਲ ਉਸ ਦੇ ਇੱਥੇ ਆਉਣ ਬਾਰੇ ਗੱਲਬਾਤ ਵੀ ਕੀਤੀ ਹੈ। ਫਿਰ ਵੀ ਜੀਵਨ ਜਯੋਤੀ ਦਾ ਮਨ ਨਾ ਮੰਨਿਆ ਤੇ ਉਸ ਨੇ ਵ੍ਹਾਈਟਨੀ ਦੇ ਉਨ੍ਹਾਂ ਨਾਲ ਜਾਣ ਤੋਂ ਬਾਅਦ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ।

ਸਹਾਇਕ ਕਮਿਸ਼ਨਰ  ਦੀ ਅਗਵਾਈ ਵਿੱਚ ਟੀਮ ਬਣਾ ਕੇ ਡਾ. ਮਸੀਹ ਦੀ ਰਿਹਾਇਸ਼ ‘ਤੇ ਭੇਜੀ। ਕਮਿਸ਼ਨਰ ਅਲਕਾ ਨੇ ਦੱਸਿਆ ਕਿ ਉੱਥੇ ਜਾ ਕੇ ਅਸੀਂ ਵ੍ਹਾਈਨਟਨੀ ਨੂੰ ਸੁਰੱਖਿਅਤ ਪਾਇਆ । ਡਾ. ਮਸੀਹ ਨੇ ਦੱਸਿਆ ਕਿ ਉਸ ਦਾ ਭਰਾ ਕੁਝ ਹੀ ਦਿਨਾਂ ਵਿੱਚ ਇੱਥੇ ਪਹੁੰਚ ਕੇ ਇਸ ਨੂੰ ਲੈ ਜਾਵੇਗਾ।

ਉੱਧਰ,  ਪੁਲਕਿਤ ਦੇ ਪਿਤਾ ਬ੍ਰਿਜ ਮੋਹਨ ਨੇ ਕਿਹਾ ਕਿ ਦੋਵਾਂ ਦੇ ਰਿਸ਼ਤੇ ਬਾਰੇ ਹਾਲੇ ਤਕ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਹੈ। ਉਹ ਉਸ (ਵ੍ਹਾਈਟਨੀ) ਦੇ ਮਾਪਿਆਂ ਦੇ ਮੁਤਾਬਕ ਹੀ ਚੱਲਣਗੇ।  ਹੁਣ, ਦੇਖਣਾ ਇਹ ਹੋਵੇਗਾ ਕਿ ਜਦ ਵ੍ਹਾਈਟਨੀ ਦੇ ਪਰਿਵਾਰ ਵਿੱਚੋਂ ਕੋਈ ਆਉਂਦਾ ਹੈ, ਤਾਂ ਉਦੋਂ ਉਹ ਕੀ ਫੈਸਲਾ ਲੈਂਦੇ ਹਨ।

About Pendu News

Check Also

ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ …

Leave a Reply

Your email address will not be published. Required fields are marked *