Breaking News
Home / Punjab News / ਸਰਪੰਚ ਬਣਨ ਦੇ ਚਾਹਵਾਨਾਂ ਦਾ ਇੰਤਜ਼ਾਰ ਹੋ ਸਕਦਾ ਹੈ ਲੰਬਾ

ਸਰਪੰਚ ਬਣਨ ਦੇ ਚਾਹਵਾਨਾਂ ਦਾ ਇੰਤਜ਼ਾਰ ਹੋ ਸਕਦਾ ਹੈ ਲੰਬਾ

ਸਰਕਾਰ ਨੇ ਹੁਣ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਨੂੰ ਹੋਰ ਪਿੱਛੇ ਕਰ ਦਿੱਤਾ ਹੈ। ਹੁਣ ਵੋਟਾਂ ਨਵੰਬਰ ਮਹੀਨੇ ਵਿੱਚ ਕਦੋਂ ਵੀ ਹੋ ਸਕਦੀਆਂ ਹਨ । ਜਿਸ ਨਾਲ ਇਕ ਵਾਰ ਫੇਰ ਇਸ ਮਹੀਨੇ ਚੋਣਾਂ ਹੋਣ ਦੀ ਉਮੀਦ ਲਗਾਈ ਬੈਠੇ ਉਮੀਂਦਵਾਰ ਉਦਾਸ ਹੋ ਗਏ ਹਨ । ਇਸ ਵਾਰ ਲੱਗਦਾ ਹੈ ਜਿਵੇਂ ਸਰਕਾਰ ਪੰਚੀ ਤੇ ਸਰਪੰਚੀ ਦੇ ਲੜਨ ਦੇ ਚਾਹਵਾਨ ਉਮੀਦਵਾਰਾਂ ਨਾਲ ਮਜ਼ਾਕ ਕਰ ਰਹੀ ਹੈ ।

ਪਿੰਡਾਂ ਦੇ ਲੋਕ ਜਿਥੇ ਇਸ ਸਾਲ ਮਈ ਤੋਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਉਥੇ ਹੀ ਪੰਚੀ ਤੇ ਸਰਪੰਚੀ ਦੇ ਉਮੀਦਵਾਰਾ ਦਾ ਕੁੰਡਾ ਹੋਇਆ ਪਿਆ ਹੈ ।

ਸਰਪੰਚ ਬਣਨ ਦੇ ਚਾਹਵਾਨ ਉਮੀਦਵਾਰਾਂ ਦਾ ਖਰਚ ਵੀ ਕਈ ਗੁਣਾ ਵੱਧ ਗਿਆ ਹੈ। ਨਸ਼ੇੜੀ ਕਈ ਮਹੀਨਿਆਂ ਤੋਂ ਉਮੀਦਵਾਰਾਂ ਤੋਂ ਮੁਫ਼ਤ ਦਾਰੂ ਤੇ ਭੁੱਕੀ ਛੱਕ ਰਹੇ ਹਨ । ਤੇ ਇਸ ਤੋਂ ਇਲਾਵਾ ਵੀ ਪੈਸਿਆਂ ਦੀਆਂ ਤੇ ਹੋਰ ਨਿੱਕੀਆਂ ਮੋਟੀਆਂ ਵਾਂਗਰਾਂ ਤਾਂ ਰੋਜਾਨਾ ਹੀ ਪੈਂਦੀਆਂ ਹਨ ।

ਕੋਈ ਕਹਿੰਦਾ ਹੈ ਸਰਪੰਚ ਸਾਹਿਬ 100 ਰੁਪਏ ਦੇਦੋ ,ਕੋਈ ਕਹਿੰਦਾ ਹੈ ਸਰਪੰਚ ਸਾਹਿਬ ਪੱਠੇ ਦੇਦੇ ,ਕੋਈ ਸੰਦ ਮੰਗਦਾ ਹੈ ਤੇ ਕੋਈ ਟਰੈਕਟਰ ਪਰ ਮਜਬੂਰੀ ਵੱਸ ਸਾਰੀਆਂ ਵਾਂਗਰਾਂ ਝੱਲਣੀਆਂ ਪੈਂਦੀਆਂ ਹਨ । ਬਹੁਤ ਸਾਰੇ ਉਮੀਦਵਾਰ ਪਾਰਟੀਬਾਜੀ ਕਰਕੇ ਕਈ ਵਾਰ ਛਿੱਤਰੋ-ਛਿੱਤਰੀ ਵੀ ਹੋ ਹਟੇ ਹਨ।

ਹਰ ਵਾਰ ਜਦੋਂ ਵੋਟਾਂ ਨੇੜੇ ਆਉਣ ਦੀ ਸੰਭਾਵਨਾ ਬਣਦੀ ਹੈ ਸਰਪੰਚੀ ਦੇ ਲੜਨ ਦੇ ਚਾਹਵਾਨ ਉਮੀਂਦਵਾਰ ਸਾਰੇ ਪਿੰਡ ਵਿੱਚ ਚੱਕਰ ਕੱਟਣੇ ਸ਼ੁਰੂ ਕਰ ਦਿੰਦੇ ਹਨ । ਲੋਕਾਂ ਨੂੰ ਕਈ ਵਾਰ ਪਹਿਲਾਂ ਹੀ ਵੋਟਾਂ ਲਈ ਕਹਿ ਚੁੱਕੇ ਹਨ । ਪਰ ਹੁਣ ਉਮੀਦਵਾਰਾਂ ਨੂੰ ਜ਼ਿਆਦਾ ਨਿਰਾਸ਼ ਹੋਣ ਦੀ ਲੋੜ ਨਹੀਂ ਕਿਓਂਕਿ ਸਰਕਾਰ ਵੋਟਾਂ ਨੂੰ ਹੋਰ ਪਿੱਛੇ ਨਹੀਂ ਕਰ ਸਕਦੀ ਹੁਣ ਹਰ ਹਾਲਤ ਵਿੱਚ ਵੋਟਾਂ ਦਿਸੰਬਰ ਤੱਕ ਕਰਵਾਉਣੀਆਂ ਹੀ ਪੈਣਗੀਆਂ ਕਿਓਂਕਿ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਹਰ ਹਾਲਤ ਵਿੱਚ 6 ਮਹੀਨਿਆਂ ਵਿੱਚ ਵੋਟਾਂ ਕਰਵਾਉਣੀਆਂ ਹੀ ਪੈਂਦੀਆਂ ਹਨ ।

About Pendu News

Check Also

ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ …

Leave a Reply

Your email address will not be published. Required fields are marked *