Breaking News
Home / Punjab News / 33 ਟਰੱਕ ਡਰਾਈਵਰਾਂ ਤੇ ਕਲੀਨਰਾਂ ਨੂੰ ਮਾਰਨ ਵਾਲੇ ਮੁਲਜ਼ਮ ਦੇ ਦਿਲ ਕੰਬਾਊ ਖੁਲਾਸੇ

33 ਟਰੱਕ ਡਰਾਈਵਰਾਂ ਤੇ ਕਲੀਨਰਾਂ ਨੂੰ ਮਾਰਨ ਵਾਲੇ ਮੁਲਜ਼ਮ ਦੇ ਦਿਲ ਕੰਬਾਊ ਖੁਲਾਸੇ

ਪੁਲਿਸ ਨੇ ਇਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 33 ਟਰੱਕ ਡਰਾਈਵਰਾਂ ਤੇ ਕਲੀਨਰਾਂ ਕਤਲ ਕੀਤੇ ਸਨ। ਮੁਲਜ਼ਮ ਦਾ ਨਾਮ ਆਦੇਸ਼ ਖਾਮਰਾ ਹੈ, ਜਿਸ ਨੇ ਪਿਛਲੇ 9 ਸਾਲਾਂ ਵਿਚ 33 ਕਤਲ ਕਰਨ ਦਾ ਗੁਨਾਹ ਕਬੂਲ ਕੀਤਾ ਹੈ। ਟਰੱਕ ਡਰਾਈਵਰਾਂ ਦਾ ਕਤਲ ਕਰਕੇ ਇਹ ਮੁਲਜ਼ਮ ਉਸ ਵਿਚ ਪਏ ਸਾਮਾਨ ਨੂੰ ਲੁੱਟ ਲੈਂਦੇ ਸਨ। ਭੋਪਾਲ ਦੇ ਡੀਆਈਜੀ ਧਰਮਿੰਦਰ ਚੌਧਰੀ ਨੇ ਦੱਸਿਆ ਕਿ ਆਦੇਸ਼ ਖਾਮਰਾ ਅਤੇ ਉਸ ਦੇ ਗੈਂਗ ਨੇ ਹੁਣ ਤੱਕ 33 ਕਤਲ ਕਬੂਲੇ ਹਨ। ਇਹ ਲੋਕ ਹਾਈਵੇਅ ‘ਤੇ ਟਰੱਕ ਦੇ ਡਰਾਈਵਰਾਂ ਨਾਲ ਦੋਸਤੀ ਕਰ ਲੈਂਦੇ ਸਨ ਅਤੇ ਉਨ੍ਹਾਂ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੰਦੇ ਸਨ। ਉਸ ਤੋਂ ਬਾਅਦ ਡਰਾਈਵਰ ਅਤੇ ਕਲੀਨਰਾਂ ਦਾ ਕਤਲ ਕਰਕੇ ਟਰੱਕ ਨੂੰ ਲੈ ਕੇ ਭੱਜ ਜਾਂਦੇ ਸਨ ਅਤੇ ਉਸ ਵਿੱਚ ਪਏ ਸਾਮਾਨ ਨੂੰ ਵੇਚ ਦਿੰਦੇ ਸਨ।

ਇਨ੍ਹਾਂ ਲੋਕਾਂ ਨੇ ਮੱਧ ਪ੍ਰਦੇਸ਼ ਦੇ ਨਾਲ ਹੀ ਦੂਜੇ ਸੂਬੇ ‘ਚ ਵੀ ਟਰੱਕ ਡਰਾਈਵਰਾਂ ਦੇ ਕਤਲ ਸਵੀਕਾਰ ਕਰ ਲਏ ਹਨ। ਮਹਾਰਾਸ਼ਟਰ, ਉੜੀਸਾ ਅਤੇ ਛੱਤੀਸਗੜ੍ਹ ‘ਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਮਹੀਨੇ ਦੀ 15 ਤਰੀਕ ਨੂੰ ਭੋਪਾਲ ਪੁਲਿਸ ਨੂੰ ਇਕ ਲਾਸ਼ ਮਿਲੀ, ਜੋ ਔਬੇਦੁੱਲਾਹਗੰਜ ਦੇ ਰਹਿਣ ਵਾਲੇ 25 ਸਾਲ ਦੇ ਮਾਖਨ ਸਿੰਘ ਦੀ ਸੀ। ਪੁਲਿਸ ਦੋਸ਼ੀ ਦੀ ਭਾਲ ‘ਚ ਲੱਗ ਗਈ ਹੈ। ਉਸ ਦੀ ਲਾਸ਼ ਭੋਪਾਲ ਨੇੜਲੇ ਇੰਡਸਟਰੀਅਲ ਏਰੀਆ ਮੰਡੀਦੀਪ ਨਾਲ ਲੋਹੇ ਦੇ ਸਰੀਏ ਵਾਲੇ ਟਰੱਕ ‘ਚੋਂ ਮਿਲੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੂਜਿਆਂ ਲੋਕਾਂ ਦੇ ਨਾਮ ਦੱਸੇ। ਇਸ ਤੋਂ ਬਾਅਦ ਕੁਝ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਆਦੇਸ਼ ਖਾਮਰਾ ਨੂੰ ਉਸ ਦੇ ਸਾਥੀਆਂ ਦੀ ਨਿਸ਼ਾਨਦੇਹੀ ‘ਤੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੇ ਜੰਗਲਾਂ ‘ਚ ਭੋਪਾਲ ਪੁਲਿਸ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।

ਟਾਟਾ ਦੇ 12 ਜਾਂ 14 ਟਾਇਰਾਂ ਵਾਲੇ ਟਰੱਕਾਂ ਨੂੰ ਹੀ ਬਣਾਉਂਦੇ ਸਨ ਨਿਸ਼ਾਨਾ….ਇਨ੍ਹਾਂ ਦੀ ਖ਼ਾਸ ਗੱਲ ਇਹ ਸੀ ਕਿ ਇਹ ਟਾਟਾ ਦੇ 12 ਜਾਂ 14 ਟਾਇਰਾਂ ਵਾਲੇ ਟਰੱਕਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਇਸ ਦਾ ਕਾਰਨ ਇਹ ਸੀ ਕਿ ਇਸ ਦੀ ਕੀਮਤ ਇਨ੍ਹਾਂ ਨੂੰ ਵੱਧ ਮਿਲਦੀ ਸੀ। ਉਹ ਟਰੱਕ ਉੱਤਰ ਪ੍ਰਦੇਸ਼ ਅਤੇ ਬਿਹਾਰ ‘ਚ ਵਿਚੋਲਿਆਂ ਦੀ ਮਦਦ ਨਾਲ ਵੇਚੇ ਜਾਂਦੇ ਸਨ ਅਤੇ ਇਹ ਲੋਕ ਉਸ ਵਿੱਚ ਮੌਜੂਦ ਸਾਮਾਨ ਵੀ ਵੇਚ ਦਿੰਦੇ ਸਨ। ਪੁਲਿਸ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਆਦੇਸ਼ ਦੀ ਮੁਲਾਕਾਤ ਜੈਕਰਨ ਨਾਲ ਹੋਈ ਸੀ, ਜਿਸ ਤੋਂ ਬਾਅਦ ਆਦੇਸ਼ ਨੇ ਆਪਣਾ ਖ਼ੁਦ ਦਾ ਗੈਂਗ ਤਿਆਰ ਕਰ ਲਿਆ ਸੀ। ਹਰ ਕਤਲ ‘ਤੇ ਜੈਕਰਨ ਦੇ ਹਿੱਸੇ ਵਿੱਚ ਕਰੀਬ 30 ਹਜ਼ਾਰ ਰੁਪਏ ਆਉਂਦੇ। ਆਦੇਸ਼ ਦੀ ਖ਼ਾਸੀਅਤ ਇਹ ਸੀ ਕਿ ਹਰ ਕਤਲ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੁਰਾਗ ਨਹੀਂ ਛੱਡਦਾ ਸੀ। ਸ਼ਾਇਦ ਇਸੇ ਕਾਰਨ ਹੀ ਇੰਨੇ ਸਾਲਾਂ ਤੱਕ ਪੁਲਿਸ ਤੋਂ ਬਚਿਆ ਰਿਹਾ। ਹਰ ਕਤਲ ਤੋਂ ਬਾਅਦ ਉਹ ਫੋਨ ਅਤੇ ਸਿਮ ਵੀ ਬਦਲ ਲੈਂਦਾ ਸੀ।

ਆਦੇਸ਼ ਖਾਮਰਾ ਨਾਲ ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਹ ਕਿੰਨਾ ਵੱਡਾ ਅਪਰਾਧੀ ਹੈ। ਆਦੇਸ਼ ਖਾਮਰਾ ਪੇਸ਼ੇ ਤੋਂ ਦਰਜੀ ਹੈ, ਭੋਪਾਲ ਤੋਂ ਬਾਹਰ ਮੰਡੀਦੀਪ ਇਲਾਕੇ ਦੀ ਮੁੱਖ ਮਾਰਕੀਟ ਵਿਚ ਉਸ ਦੀ ਦੁਕਾਨ ਹੈ। ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਸ ਦਾ ਇਲਾਕੇ ਵਿੱਚ ਕਾਫੀ ਨਾਮ ਸੀ। ਪਰ ਦਿਨ ਵੇਲੇ ਜਿਸ ਨੂੰ ਮੰਡੀਦੀਪ ਦੇ ਲੋਕ ਵਧੀਆ ਦਰਜੀ ਮੰਨਦੇ ਸੀ, ਉਹ ਰਾਤ ਵੇਲੇ ਖ਼ਤਰਨਾਕ ਅਪਰਾਧੀ ਬਣ ਜਾਂਦਾ ਸੀ। ਪੁਲਿਸ ਮੁਤਾਬਕ ਪੂਰੇ ਮਾਮਲੇ 2010 ਤੋਂ ਸ਼ੁਰੂ ਹੋਏ ਸਨ। ਮਹਾਰਾਸ਼ਟਰ ਦੇ ਅਮਰਾਵਤੀ ਅਤੇ ਨਾਸਿਕ ‘ਚ ਦੋ ਵਾਰਦਾਤਾਂ ‘ਚ ਟਰੱਕ ਡਰਾਈਵਰਾਂ ਦਾ ਕਤਲ ਹੋਇਆ ਸੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ। ਪਤਾ ਲੱਗਾ ਹੈ ਕਿ ਆਦੇਸ਼ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਨੂੰ ਪੈਸਿਆਂ ਦੀ ਲੋੜ ਪਈ, ਜਿਸ ਤੋਂ ਬਾਅਦ ਉਸ ਨੇ ਉਸੇ ਵਿਅਕਤੀ ਨਾਲ ਸੰਪਰਕ ਬਣਾਇਆ ਤੇ ਇਸ ਕੰਮ ਵਿਚ ਪੈ ਗਿਆ। ਪਰ ਇਸ ਸਾਲ ਜਨਵਰੀ ਵਿਚ ਉਸ ਨੇ ਇਹ ਕੰਮ ਆਪਣੇ ਲਈ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਆਦੇਸ਼ ਦੇ ਨਾਲ ਜੈਕਰਨ ਵੀ ਗ੍ਰਿਫ਼ਤਾਰ ਹਨ, ਜੋ ਉਨ੍ਹਾਂ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਆਦੇਸ਼ ਨੂੰ ਪਤਾ ਸੀ ਕਿ ਟਰੱਕ ਡਰਾਈਵਰ ਲੰਬੀ ਦੂਰੀ ਤੈਅ ਕਰਦੇ ਹਨ ਅਤੇ ਆਮ ਤੌਰ ‘ਤੇ ਨਸ਼ੇ ਦੀ ਆਦੀ ਹੁੰਦੇ ਹਨ। ਇਸ ਕਰਕੇ ਹੀ ਉਹ ਇਨ੍ਹਾਂ ਨਾਲ ਦੋਸਤੀ ਕਰ ਲੈਂਦਾ ਸੀ ਅਤੇ ਫੇਰ ਉਨ੍ਹਾਂ ਦੇ ਨਾਲ ਨਸ਼ੇ ਲਈ ਜਾਂਦਾ ਸੀ। ਨਸ਼ੇ ਵਿੱਚ ਆਉਣ ਤੋਂ ਬਾਅਦ ਉਹ ਡਰਾਈਵਰਾਂ ਦੀ ਸ਼ਰਾਬ ‘ਚ ਖ਼ਾਸ ਕਿਸਮ ਦੀ ਨਸ਼ੇ ਦੀ ਦਵਾਈ ਮਿਲਾ ਦਿੰਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਦਾ ਕਤਲ ਕਰ ਲੈਂਦਾ ਸੀ ਅਤੇ ਟਰੱਕ ਨੂੰ ਲੈ ਕੇ ਗਾਇਬ ਹੋ ਜਾਂਦੇ ਸੀ।

About Pendu News

Check Also

ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ …

Leave a Reply

Your email address will not be published. Required fields are marked *