Breaking News
Home / Uncategorized / ਦਰਬਾਰ ਸਾਹਿਬ ਅਮ੍ਰਿਤਸਰ ਚ ਦੇਖੋ ਅਲੌਕਿਕ ਨਜਾਰਾ,, ਕਰੋੜਾਂ ਦੇ ਫੁੱਲਾਂ ਨਾਲ ਕੀਤੀ ਗਈ ਸਜਾਵਟ

ਦਰਬਾਰ ਸਾਹਿਬ ਅਮ੍ਰਿਤਸਰ ਚ ਦੇਖੋ ਅਲੌਕਿਕ ਨਜਾਰਾ,, ਕਰੋੜਾਂ ਦੇ ਫੁੱਲਾਂ ਨਾਲ ਕੀਤੀ ਗਈ ਸਜਾਵਟ

ਧਨ ਧਨ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਹਰਮੰਦਿਰ ਸਾਹਿਬ ਜਿਸ ਨੂੰ ਇਸਦੀ ਸੁੰਦਰਤਾ ਕਰਕੇ ਗੋਲਡਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ,ਇਹ ਪੂਰੀ ਦੁਨੀਆ ਵਿਚ ਖੂਬਸੂਰਤ ਜਗਾਵਾਂ ਵਿੱਚੋ ਬਹੁਤ ਹੀ ਖਾਸ ਕਰਕੇ ਜਾਣਿਆ ਜਾਂਦਾ ਹੈ

ਪੂਰੀ ਦੁਨੀਆ ਚੋ ਕਿਸੇ ਵੀ ਦੇਸ਼ ਚੋ ਕੋਈ ਵੀ ਵਿਅਕਤੀ ਕੋਈ ਰਾਜਨੇਤਾ ਜਾ ਕੋਈ ਫ਼ਿਲਮੀ ਕਲਾਕਾਰ ਕਦੇ ਵੀ ਪੰਜਾਬ ਆਵੇ ਤਾ ਇਸ ਜਗਾ ਤੇ ਸੀਸ ਨਿਵਾਣ ਜਰੂਰ ਜਾਂਦਾ ਹੈ ,ਇਸ ਜਗਾ ਤੇ ਆ ਕੇ ਹਰੇਕ ਧਰਮ ਦੇ ਵਿਅਕਤੀ ਨੂੰ ਇਕ ਅਜੀਬ ਹੀ ਸ਼ਾਂਤੀ ਮਿਲਦੀ ਹੈ

ਸ੍ਰੀ ਹਰਿਮੰਦਰ ਸਾਹਿਬ ਵਿਖੇ 10 ਸਤੰਬਰ ਨੂੰ ਮਨਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਫੁੱਲਾਂ ਨਾਲ ਅਨੋਖੀ ਸਜਾਵਟ ਕੀਤੀ ਗਈ ਹੈ।ਜਿਸ ਦਾ ਨਜਾਰਾ ਦੇਖ ਕੇ ਪੂਰੀ ਦੁਨੀਆ ਦੀਆਂ ਅੱਖਾਂ ਖੁਲਿਆ ਰਹਿ ਜਾਣ…. ਸਿੱਖ ਕੌਮ ਨੇ ਪੂਰੇ ਮਨ ਨਾਲ ਪੂਰੇ ਦਰਬਾਰ ਸਾਹਿਬ ਦੀ ਸਜਾਵਟ ਕਰਨ ਵਿਚ ਕੋਈ ਕਸਰ ਨਹੀਂ ਛੱਡੀ 

ਜਾਣਕਾਰੀ ਮੁਤਾਬਕ ਦਿੱਲੀ ਤੇ ਕਲਕੱਤਾ ਦੇ ਕਾਰੀਗਰਾਂ ਵਲੋਂ ਲਾਲ, ਚਿੱਟੇ, ਪੀਲੇ ਫੁੱਲਾਂ ਨਾਲ ਅਦਭੁੱਦ ਸਜਾਵਟ ਕਰਕੇ ਅਨੋਖੀ ਕਾਰੀਗਰੀ ਕੀਤੀ ਗਈ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੀਨੀਆ ਤੋਂ 80-85 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਇਆ ਜਾ ਰਿਹਾ ਹੈ, ਜਿਸ ਨਾਲ ਦਰਬਾਰ ਸਾਹਿਬ ਦਾ ਕੋਨਾ-ਕੋਨਾ ਮਹਿਕ ਉੱਠਿਆ ਹੈ।

ਜਿਸ ਤਰਾਂ ਕਿਹਾ ਜਾਂਦਾ ਹੈ ਕੇ ਸ਼ਰਧਾ ਦਾ ਕੋਈ ਮੁੱਲ ਨਹੀਂ ਹੁੰਦਾ,, ਦੱਸਿਆ ਜਾਂਦਾ ਹੈ ਕੇ ਹਨ ਫੁੱਲਾਂ ਦੀ ਕੀਮਤ ਕਰੋੜਾਂ ਵਿਚ ਹੈ ਜਿਥੋਂ ਪਤਾ ਲੱਗਦਾ ਹੈ ਕੇ ਸਿੱਖ ਆਪਣੇ ਗੁਰੂ ਦੇ ਅਸਥਾਨ ਨੂੰ ਸਬ ਨਾਲੋਂ ਉਪਰ ਦੱਸਦੇ ਨੇ|ਦੱਸਿਆ ਜਾ ਰਿਹਾ ਹੈ ਕਿ ਫੁੱਲਾਂ ਦੀ ਸੇਵਾ ਕੇ.ਕੇ. ਸ਼ਰਮਾ ਵਲੋਂ ਕੀਤੀ ਗਈ ਹੈ।

About Pendu News

Check Also

ਬਾਡੀ ਬਣਾਉਣ ਲਈ ਬਾਡੀ ਬਿਲਡਰ ਨੇ ਅਪਣਾ ਲਿਆ ਸੀ ਇਹ ਗਲਤ ਤਰੀਕਾ , ਮੌਤ ਤੋਂ ਪਹਿਲਾਂ ਸੁੱਕ ਗਿਆ ਸੀ ਪੂਰਾ ਸਰੀਰ

ਤਾਕਤਵਾਰ ਵਿੱਖਣ ਦੀ ਇੱਛਾ ਵਿੱਚ ਇੱਕ ਬਾਡੀ ਬਿਲਡਰ ਅਜਿਹਾ ਤਰੀਕਾ ਅਪਣਾਉਂਦਾ ਹੈ , ਜੋ ਉਸਦੀ …

Leave a Reply

Your email address will not be published. Required fields are marked *