Breaking News
Home / Punjab News / ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜ੍ਹਲੇ ਪਿੰਡ ਬੈਰਸਾਲ ਕਲਾਂ ਵਿਖੇ ਕਿਸਾਨ ਅਮਰਿੰਦਰ ਸਿੰਘ ਦੀ ਪਤਨੀ ਮਨਜਿੰਦਰ ਕੌਰ (34) ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਕੌਰ ਆਪਣੇ ਪਤੀ ਨੂੰ ਨੇੜ੍ਹੇ ਹੀ ਖੇਤਾਂ ‘ਚ ਚਾਹ ਦੇਣ ਲਈ ਆਪਣੀ ਸੱਸ ਨਾਲ ਗਈ ਸੀ ਅਤੇ ਜਦੋਂ ਬਾਰਸ਼ ਪੈਣ ਲੱਗ ਗਈ ਤਾਂ ਉਹ ਘਰ ਨੂੰ ਵਾਪਸ ਮੁੜਨ ਲੱਗੀਆਂ ਕਿ ਰਸਤੇ ‘ਚ ਹੀ ਇੱਕਦਮ ਤੇਜ ਬਿਜਲੀ ਗੜਕੀ ਅਤੇ ਉਸ ‘ਤੇ ਆ ਡਿੱਗੀ।

ਇਸ ਹਾਦਸੇ ‘ਚ ਦੋਵੇਂ ਹੀ ਨੂੰਹ, ਸੱਸ ਜ਼ਮੀਨ ‘ਤੇ ਡਿੱਗ ਪਈਆਂ। ਇਹ ਬਿਜਲੀ ਸਾਰੀ ਵਿਆਹੁਤਾ ਮਨਜਿੰਦਰ ਕੌਰ ‘ਤੇ ਡਿਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਸੱਸ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ। ਵਿਆਹੁਤਾ ਦੀ ਮੌਤ ਕਾਰਨ ਸਾਰੇ ਪਿੰਡ ‘ਚ ਸੋਗ ਦਾ ਮਾਹੌਲ ਛਾ ਗਿਆ।

ਲੋਕ ਹੈਰਾਨ ਹਨ ਕੇ ਦੋਨੋ ਨੂੰਹ ਸੱਸ ਇਕੱਠੀਆਂ ਸਨ ਫੇਰ ਵੀ ਬਿਜਲੀ ਨੇ ਕੱਲੀ ਮਨਜਿੰਦਰ ਕੌਰ ਨੂੰ ਲਪੇਟ ਵਿਚ ਲਾਇ ਲਿਆ,,, ਜਦੋ ਕੇ ਉਸਦੀ ਸੱਸ ਦਾ ਕੁਛ ਨਹੀਂ ਵਿਗੜਿਆ.ਬਿਜਲੀ ਡਿਗਣ ਨੂੰ ਲੈ ਕੇ ਲੋਕ ਵਿਚ ਤਰਾਂ ਤਰਾਂ ਦੀਆ ਧਾਰਨਾਵਾਂ ਨੇ .. ਕੋਈ ਕਹਿੰਦਾ ਕੇ ਬਿਜਲੀ ਮਾਮੇ ਭਾਣਜੇ ਉੱਤੇ ਡਿਗਦੀ ਹੈ … ਕੋਈ ਕਹਿੰਦਾ ਬਿਜਲੀ ਲਿਸ਼ਕਦੇ ਸਮੇ ਘਰ ਵਿੱਚੋ ਸਬ ਤੋਂ ਵੱਡੇ ਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ,, ਪਰ ਸਾਈਂਸ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ… ਸੋ ਖ਼ਰਾਬ ਮੌਸਮ ਵਿਚ ਘਰ ਤੋਂ ਅੰਦਰ ਰਹਿਣਾ ਹੀ ਚੰਗਾ ਹੁੰਦਾ ਹੈ

ਇਸ ਤੋਂ ਇਲਾਵਾ ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਰੋਡ ਮਾਜਰੀ ਵਿਖੇ ਵੀ ਇਹ ਆਸਮਾਨੀ ਬਿਜਲੀ ਕਿਸਾਨ ਕੁਲਦੀਪ ਸਿੰਘ ਦੇ ਘਰ ਨੇੜ੍ਹੇ ਹੀ ਕੱਚਾ ਸ਼ੈੱਡ ਬਣਾ ਕੇ ਉਸ ਦੇ ਥੱਲੇ ਖੜ੍ਹੇ 2 ਦੁਧਾਰੂ ਪਸ਼ੂਆਂ ‘ਤੇ ਵੀ ਆ ਡਿਗੀ, ਜਿਸ ਕਾਰਨ ਇਨ੍ਹਾਂ ਪਸ਼ੂਆਂ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਕਿਸਾਨ ਕੁਲਦੀਪ ਸਿੰਘ ਦੇ ਪਸ਼ੂ ਕਰੀਬ ਸਵਾ ਲੱਖ ਰੁਪਏ ਦੇ ਸਨ, ਜਿਸ ਕਾਰਨ ਉਸ ਦਾ ਭਾਰੀ ਨੁਕਸਾਨ ਹੋਇਆ।

About Pendu News

Check Also

ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ …

Leave a Reply

Your email address will not be published. Required fields are marked *