Breaking News
Home / Punjab News / ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਪੰਜਾਬੀ ਫਿਲਮ “ਪ੍ਰਾਹੁਣਾ ” ਦੀ ਕਹਾਣੀ ਦਰਸ਼ਕਾਂ ਨੂੰ ਆਪਣੀ ਹੀ ਕਹਾਣੀ ਲਗੇਗੀ,, ਹੋਵੇਗਾ ਭਰਪੂਰ ਮਨੋਰੰਜਨ

ਆਗਾਮੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਸੰਪੂਰਨ ਰੂਪ ਨਾਲ ਇਕ ਪਰਿਵਾਰਕ ਫਿਲਮ ਹੈ। ਇਹ ਕਹਿਣਾ ਹੈ ਕਿ ‘ਪ੍ਰਾਹੁਣਾ’ ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਤ ਦਾ। ਉਨ੍ਹਾਂ ਕਿਹਾ ਕਿ ਦਰਸ਼ਕ ਇਸ ਫਿਲਮ ਨੂੰ ਆਪਣੀ ਕਹਾਣੀ ਸਮਝ ਕੇ ਇਸ ਦਾ ਆਨੰਦ ਮਾਣਨਗੇ। ਮੋਹਿਤ ਬਨਵੈਤ ਦੇ ਨਾਲ ਇਸ ਫਿਲਮ ਨੂੰ ਅੰਮ੍ਰਿਤਰਾਜ ਚੱਢਾ ਡਾਇਰੈਕਟ ਕਰ ਰਹੇ ਹਨ।

ਪ੍ਰਾਹੁਣਾ’ ਫਿਲਮ ਦੇ ਡਾਇਲਾਗਸ ਸੁਖਰਾਜ ਸਿੰਘ, ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ‘ਪ੍ਰਾਹੁਣਾ’ ਫਿਲਮ ‘ਚ ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਕੁਲਵਿੰਦਰ ਬਿੱਲਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਕੁਲਵਿੰਦਰ ਬਿੱਲਾ ਇਸ ਤੋਂ ਪਹਿਲਾਂ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ‘ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ ਪਰ ਬਤੌਰ ਸੋਲੋ ਹੀਰੋ ਕੁਲਵਿੰਦਰ ਦੀ ਇਹ ਪਹਿਲੀ ਫਿਲਮ ਹੈ।

ਫਿਲਮ ‘ਚ ਵਾਮਿਕਾ ਗੱਬੀ ਵੀ ਕੁਲਵਿੰਦਰ ਬਿੱਲਾ ਨਾਲ ਮੁੱਖ ਭੂਮਿਕਾ ‘ਚ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਸੁਪੋਰਟਿੰਗ ਰੋਲ ‘ਚ ਨਜ਼ਰ ਆਉਣਗੇ। ਇਨ੍ਹਾਂ ਸਿਤਾਰਿਆਂ ‘ਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਅਕਸ਼ਿਤਾ, ਨਵਦੀਪ ਕਲੇਰ ਆਦਿ ਦੇ ਨਾਂ ਸ਼ਾਮਲ ਹਨ।

ਫਿਲਮ ਨੂੰ ਮੋਹਿਤ ਬਨਵੈਤ ਤੇ ਮੰਨੀ ਧਾਲੀਵਾਲ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਸੁਮੀਤ ਸਿੰਘ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਦੇਸ਼-ਵਿਦੇਸ਼ਾਂ ‘ਚ ਇਹ ਫਿਲਮ 28 ਸਤੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

About Pendu News

Check Also

ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜ੍ਹਲੇ …

Leave a Reply

Your email address will not be published. Required fields are marked *