Breaking News
Home / Punjab News / ਮੌਸਮ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਇਨ੍ਹਾਂ ਪੰਜ ਦਿਨਾਂ ਵਿੱਚ ਇੰਨਾਂ ਇਲਾਕਿਆਂ ਵਿੱਚ ਪੈ ਸਕਦਾ ਹੈ ਭਾਰੀ ਮੀਂਹ, ਜਾਣੋ ਪੂਰੀ ਜਾਣਕਾਰੀ

ਮੌਸਮ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਇਨ੍ਹਾਂ ਪੰਜ ਦਿਨਾਂ ਵਿੱਚ ਇੰਨਾਂ ਇਲਾਕਿਆਂ ਵਿੱਚ ਪੈ ਸਕਦਾ ਹੈ ਭਾਰੀ ਮੀਂਹ, ਜਾਣੋ ਪੂਰੀ ਜਾਣਕਾਰੀ

ਮੌਸਮ ਵਿਭਾਗ ਦੇ ਮਾਹਿਰਾਂ ਦਾ ਪੰਜਾਬ ‘ਚ ਇਸ ਵਾਰ ਮਾਨਸੂਨ ਵਿਦਾਈ ਲੈਣ ਤੋਂ ਪਹਿਲਾਂ ਖੂਬ ਵਰ੍ਹੇਗਾ । ਭਾਰਤ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ (ਆਈ.ਐਮ.ਡੀ.) ਦੀ ਭਵਿੱਖਬਾਣੀ ਅਨੁਸਾਰ, ਪੰਜ ਸਤੰਬਰ ਤੋਂ ਬਾਅਦ ਬੱਦਲਾਂ ਦੇ ਪਹਿਰੇ ‘ਚ ਰਾਜ ਦੇ ਕਈ ਜਿਲ੍ਹਿਆਂ ‘ਚ ਤੇਜ ਅਤੇ ਕਈ ਥਾਵਾਂ ‘ਤੇ ਹਲਕਾ ਮੀਂਹ ਹੋਵੇਗਾ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਭਵਿੱਖਵਾਣੀ ਦੇ ਅਨੁਸਾਰ ਕਪੂਰਥਲਾ ਅਤੇ ਅੰਮ੍ਰਿਤਸਰ ‘ਚ ਸੱਤ ਸਤੰਬਰ ਤੱਕ ਮੀਂਹ ਅਤੇ ਬੱਦਲ ਰਹਿਣਗੇ। ਆਨੰਦਪੁਰ ਸਾਹਿਬ ‘ਚ ਅੱਠ ਸਤੰਬਰ ਤੱਕ ਹਵਾਵਾਂ ਨਾਲ ਮੀਂਹ ਅਤੇ ਨੌਂ ਅਤੇ 10 ਨੂੰ ਹੱਲਕੇ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਉਥੇ ਹੀ ਜਲੰਧਰ ‘ਚ ਪੰਜ ਤੋਂ ਸੱਤ ਸਤੰਬਰ ਤੱਕ ਬੱਦਲ ਰਹਿਣਗੇ ਅਤੇ ਮੀਂਹ ਦੀ ਸੰਭਾਵਨਾ ਹੈ

ਜਦੋਂ ਕਿ ਲੁਧਿਆਣਾ ‘ਚ ਛੇ ਤੋਂ ਅੱਠ ਸਤੰਬਰ ਤੱਕ ਦਿਨ ਸਮੇਂ ਬੱਦਲ ਰਹਿਣਗੇ।ਇਸੇ ਤਰ੍ਹਾਂ ਫਿਰੋਜਪੁਰ ‘ਚ ਵੀ ਸੱਤ ਸਤੰਬਰ ਤੱਕ ਮੀਂਹ, ਫਿਰ ਅੱਠ ਸਤੰਬਰ ਨੂੰ ਬੱਦਲ ਰਹਿਣਗੇ ਅਤੇ ਇਸ ਤੋਂ ਹਲਕਾ ਮੀਂਹ ਹੋ ਸਕਦਾ ਹੈ।

ਪੰਜਾਬ ‘ਚ ਛੇ ਤੋਂ 10 ਸਤੰਬਰ ਤੱਕ ਤਾਪਮਾਨ ‘ਚ ਉਤਾਰ ਚੜਾਅ ਦੇਖਣ ਨੂੰ ਮਿਲੇਗਾ। ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈੱਲਸਿਅਸ ਅਤੇ ਹੇਠਲਾ ਤਾਪਮਾਨ 25 ਡਿਗਰੀ ਸੈੱਲਸਿਅਸ ਤੱਕ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ 20 ਸਤੰਬਰ ਤੋਂ ਬਾਅਦ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ।

ਪਿਛਲੇ ਸਤੰਬਰ ਵਿੱਚ ਬਹੁਤ ਘੱਟ ਮੀਂਹ ਹੋਇਆ ਸੀ,ਪਰ ਜਿਸ ਤਰ੍ਹਾਂ ਨਾਲ ਹੁਣ ਤੱਕ ਆਈਐੱਮਡੀ ਦੀ ਭਵਿੱਖਵਾਣੀ ਹੈ, ਉਸਦੇ ਅਨੁਸਾਰ ਇਸ ਵਾਰ ਸਤੰਬਰ ਸੁੱਕਾ ਨਹੀਂ ਰਹੇਗਾ।

About Pendu News

Check Also

ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜ੍ਹਲੇ …

Leave a Reply

Your email address will not be published. Required fields are marked *