Breaking News
Home / Uncategorized / ਰੋਂਦੀ ਹੋਈ ਬੋਲੀ ਪਤਨੀ, ‘ਪ੍ਰੀਤ ਉਠ! ਇੰਨੀ ਲੰਬੀ ਉਮਰ ਮੈਂ ਕਿਵੇਂ ਗੁਜ਼ਾਰਾਂਗੀ ਤੇਰੇ ਬਿਨਾਂ’

ਰੋਂਦੀ ਹੋਈ ਬੋਲੀ ਪਤਨੀ, ‘ਪ੍ਰੀਤ ਉਠ! ਇੰਨੀ ਲੰਬੀ ਉਮਰ ਮੈਂ ਕਿਵੇਂ ਗੁਜ਼ਾਰਾਂਗੀ ਤੇਰੇ ਬਿਨਾਂ’

ਜਲੰਧਰ (ਵਰੁਣ)— ਗੁਰੂ ਰਵਿਦਾਸ ਚੌਕ ਤੋਂ ਕੁਝ ਦੂਰੀ ‘ਤੇ ਪਾਲ ਹਸਪਤਾਲ ਦੀ ਬੈਕਸਾਈਡ ‘ਤੇ ਸਥਿਤ ਪਾਰਕ ‘ਚ ਬੈਠ ਕੇ ਨਸ਼ਾ ਕਰ ਰਹੇ ਡੇਅਰੀ ਮਾਲਕ ਜਸਪ੍ਰੀਤ ਉਰਫ ਪ੍ਰੀਤ (27) ਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ। ਜਸਪ੍ਰੀਤ ਸੋਮਵਾਰ ਸਵੇਰ ਤੋਂ ਹੀ ਗਾਇਬ ਸੀ। ਜਸਪ੍ਰੀਤ ਦੀ ਇਕ 7 ਸਾਲ ਦੀ ਧੀ ਅਤੇ 3 ਸਾਲ ਦਾ ਪੁੱਤਰ ਹੈ। ਰੋਜ਼ ਵਾਂਗ ਦੁਪਹਿਰ 4 ਵਜੇ ਪਾਰਕ ਦਾ ਮਾਲੀ ਕੰਮਕਰਨ ਆਇਆ ਤਾਂ ਲਾਸ਼ ਵੇਖ ਸੋਸਾਇਟੀ ਦੇ ਲੋਕਾਂ ਨੂੰ ਸੂਚਨਾ ਦਿੱਤੀ। ਲਾਸ਼ ਕੋਲ 2 ਇੰਜੈਕਸ਼ਨ, ਕੈਪਸੂਲ, ਚਮਚ, ਹਵਾ ਲੈਣ ਵਾਲਾ ਪੰਪ ਅਤੇ ਹੋਰ ਸਾਮਾਨ ਵੀ ਪਿਆ ਸੀ। ਜਸਪ੍ਰੀਤ ਉਰਫ ਪ੍ਰੀਤ ਪੁੱਤਰ ਭੁਪਿੰਦਰ ਸਿੰਘ ਵਾਸੀ ਲਤੀਫਪੁਰਾ ਡੇਅਰੀਆਂ ਆਪਣੇ ਪਿਤਾ ਦੇ ਨਾਲ ਹੀ ਡੇਅਰੀ ਦਾ ਕੰਮ ਕਰਦਾ ਸੀ। 8 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਛੋਟੀ ਉਮਰ ‘ਚ ਹੀ ਜਸਪ੍ਰੀਤ ਗਲਤ ਸੰਗਤ ‘ਚ ਪੈ ਕੇ ਨਸ਼ਾ ਕਰਨ ਲੱਗਾ ਸੀ। 

ਕਰੀਬ 17-18 ਦੀ ਉਮਰ ‘ਚ ਹੀ ਉਸਦਾ ਇਲਾਜ ਕਰਵਾ ਕੇ ਵਿਆਹ ਕਰਵਾ ਦਿੱਤਾ ਗਿਆ। ਵਿਆਹ ਤੋਂ ਬਾਅਦ ਉਸਨੇ ਨਸ਼ਾ ਛੱਡ ਦਿੱਤਾ ਸੀ। ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਵੇਰ ਤੋਂ ਹੀ ਗਾਇਬ ਸੀ।  ਦੁਪਹਿਰ ਦੇ ਸਮੇਂ ਇਸ ਟੈਂਸ਼ਨ ‘ਚ ਉਨ੍ਹਾਂ ਦੀ ਸ਼ੂਗਰ ਵਧ ਗਈ ਅਤੇ ਉਹ ਇੰਜੈਕਸ਼ਨ ਲਗਵਾਉਣ ਲਈ ਹਸਪਤਾਲ ਗਏ ਸਨ ਕਿ 4 ਵਜੇ ਦੇ ਕਰੀਬ ਉਨ੍ਹਾਂ ਨੂੰ ਫੋਨ ਆਇਆ ਕਿ ਬੇਟਾ ਬੇਹੋਸ਼ੀ ਦੀ ਹਾਲਤ ‘ਚ ਪਾਰਕ ‘ਚ ਪਿਆ ਹੈ। ਉਹ ਤੁਰੰਤ ਮੌਕੇ ‘ਤੇ ਪਹੁੰਚੇ ਤਾਂ ਵੇਖਿਆ ਕਿ ਜਸਪ੍ਰੀਤ ਦੀ ਮੌਤ ਹੋ ਗਈ ਸੀ। ਏ. ਡੀ. ਸੀ. ਪੀ.-2 ਸੂਡਰਵਿਜੀ, ਏ. ਸੀ. ਪੀ. ਨਵੀਨ ਕੁਮਾਰ ਤੇ ਥਾਣਾ ਨੰਬਰ 6 ਦੇ ਇੰਚਾਰਜ ਓਂਕਾਰ ਸਿੰਘ ਮੌਕੇ ‘ਤੇ ਪਹੁੰਚੇ। ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਥਾਣਾ ਨੰਬਰ 6 ‘ਚ ਅਣਪਛਾਤੇ ਲੋਕਾਂ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਜਸਪ੍ਰੀਤ ਆਪਣੇ ਘਰ ਤੋਂ ਇੰਨੀ ਦੂਰ ਕਿਵੇਂ ਆਇਆ। ਉਨ੍ਹਾਂ ਕਿਹਾ ਕਿ ਫਿਲਹਾਲ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਸ਼ੱਕ ਹੈ। ਪੋਸਟਮਾਰਟਮ ਰਿਪੋਰਟ ‘ਚ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋ ਜਾਵੇਗਾ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤੀ ਹੈ।

4 ਦਿਨ ਪਹਿਲਾਂ ਹੀ ਖਰੀਦ ਕੇ ਦਿੱਤੀ ਸੀ ਇਨੋਵਾ
ਪਾਰਕ ‘ਚ ਮੌਜੂਦ ਜਸਪ੍ਰੀਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸ਼ੱਕ ਪੈ ਰਿਹਾ ਸੀ ਕਿ ਉਹ ਨਸ਼ਾ ਕਰ ਰਿਹਾ ਹੈ। ਉਹ ਉਸਦਾ ਦੁਬਾਰਾ ਇਲਾਜ ਕਰਵਾਉਣ ਬਾਰੇ ਸੋਚ ਰਹੇ ਸਨ। ਦੱਸਣਯੋਗ ਹੈ ਕਿ ਜਸਪ੍ਰੀਤ ਆਪਣੇ ਪਿਤਾ ਨਾਲ ਡੇਅਰੀ ਦੇ ਕੰਮ ‘ਚ ਹੱਥ ਵੰਡਾਉਂਦਾ ਸੀ। ਕੁਝ ਦਿਨਾਂ ਤੋਂ ਉਹ ਇਨੋਵਾ ਲੈਣ ਦੀ ਗੱਲ ਕਰ ਰਿਹਾ ਸੀ। ਜਸਪ੍ਰੀਤ ਦੇ ਪਿਤਾ ਨੇ ਕਰੀਬ 4 ਦਿਨ ਪਹਿਲਾਂ ਉਸਨੂੰ ਇਨੋਵਾ ਗੱਡੀ ਲੈ ਕੇ ਦਿੱਤੀ ਸੀ। ਜਸਪ੍ਰੀਤ ਦੇ ਬਜ਼ੁਰਗ ਪਿਤਾ ਵਿਰਲਾਪ ਕਰਦੇ ਹੋਏ ਕਹਿ ਰਹੇ ਸਨ ਕਿ ਨੂੰਹ ਕਹਿੰਦੀ ਰਹੀ ਕਿ ਮੈਨੂੰ ਗੱਡੀ ‘ਚ ਇਕ ਚੱਕਰ ਦੁਆ ਦੇਵੋ ਪਰ ਇਹ ਚੱਕਰਾਂ ‘ਚ ਹੀ ਪਾ ਗਿਆ। ਰੋ-ਰੋ ਕੇ ਬਜ਼ੁਰਗ ਪਿਤਾ ਦਾ ਬੁਰਾ ਹਾਲ ਸੀ।

‘ਪ੍ਰੀਤ ਉਠ ਮੇਰੇ ਨਾਲ ਘਰ ਚੱਲ, ਵੇਖ ਕਿਥੇ ਪਾ ਦਿੱਤਾ ਤੈਨੂੰ’
ਜਸਪ੍ਰੀਤ ਦੀ ਪਤਨੀ ਜਿਵੇਂ ਹੀ ਪਾਰਕ ‘ਚ ਆਈ ਤਾਂ ਲਾਸ਼ ਵੇਖ ਕੇ ਉਸ ਨਾਲ ਲਿਪਟ ਕੇ ਉੱਚੀ-ਉੱਚੀ ਰੋਣ ਲੱਗੀ। ਵਾਰ-ਵਾਰ ਜਸਪ੍ਰੀਤ ਦੀ ਪਤਨੀ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਲੋਕਾਂ ਨੂੰ ਬੁਲਾ ਕੇ ਪਤੀ ਨੂੰ ਉਠਾਉਣ ਦੀਆਂ ਮਿੰਨਤਾਂ ਪਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਪ੍ਰੀਤ ਉਠ ਜਾ… ਵੇਖ ਕਿੱਥੇ ਪਿਆ ਤੂੰ… ਇੰਨੀ ਲੰਬੀ ਉਮਰ ਮੈਂ ਕਿਵੇਂ ਜੀਵਾਂਗੀ ਤੇਰੇ ਬਿਨਾਂ। ਜਸਪ੍ਰੀਤ ਦੀ ਪਤਨੀ ਦੀ ਹਾਲਤ ਵੇਖ ਹਰ ਕਿਸੇ ਦੀਆਂ ਅੱਖਾਂ ‘ਚ ਹੰਝੂ ਸਨ।

ਪੁਲਸ ਤੇ ਪ੍ਰਸ਼ਾਸਨ ਨੂੰ ਸੁਣਾਈਆਂ ਖਰੀਆਂ-ਖਰੀਆਂ
ਜਿਥੇ ਇਕ ਪਾਸੇ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਜਸਪ੍ਰੀਤ ਨੂੰ ਨਸ਼ਾ ਵੇਚਣ ਵਾਲੇ ਅਤੇ ਉਸਦੇ ਨਾਲ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜਨ ਦਾ ਭਰੋਸਾ ਦੇ ਰਹੀ ਸੀ ਤਾਂ ਜਸਪ੍ਰੀਤ ਦੇ ਕੁਝ ਰਿਸ਼ਤੇਦਾਰਾਂ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਲੋਕਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਲਿਖ ਕੇ ਦੇਣ ਕਿ ਜਸਪ੍ਰੀਤ ਦੇ ਪੋਸਟਮਾਰਟਮ ਤੋਂ ਬਾਅਦ ਸਾਰੇ ਫੜੇ ਜਾਣਗੇ ਅਤੇ ਨਸ਼ੇ ਨਾਲ ਕਿਸੇ ਦੀ ਮੌਤ ਨਹੀਂ ਹੋਵੇਗੀ। ਇਸ ਦੌਰਾਨ ਪੁਲਸ ਨੇ ਐੱਸ. ਡੀ. ਐੱਮ.-2 ਪਰਮਵੀਰ ਸਿੰਘ ਦੇ ਸਾਹਮਣੇ ਇਕ ਨੌਜਵਾਨ ਬਿਠਾ ਦਿੱਤਾ ਜੋ 7 ਵਾਰ ਜੇਲ ਕੱਟ ਕੇ ਆਇਆ ਸੀ। ਉਸਨੇ ਦਾਅਵਾ ਕੀਤਾ ਕਿ ਜੇਲ ‘ਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ। ਬਾਹਰ ਵੀ ਕੁਝ ਖਾਸ ਅਸਰ ਨਹੀਂ ਹੈ। ਨੌਜਵਾਨ ਨੇ ਅਧਿਕਾਰੀਆਂ ਸਾਹਮਣੇ ਕਿਹਾ ਕਿ ਪੁਲਸ ਨਸ਼ਾ ਵਿਕਵਾ ਰਹੀ ਹੈ, ਭਾਵੇਂ ਕੁਝ ਲੋਕਾਂ ਨੇ ਥਾਣਾ ਨੰਬਰ 6 ਦੇ ਇੰਚਾਰਜ ਓਂਕਾਰ ਸਿੰਘ ਬਰਾੜ ਦੀ ਪ੍ਰਸ਼ੰਸਾ ਵੀ ਕੀਤੀ ਜਿਨ੍ਹਾਂ ਨੇ ਆਪਣੇ ਇਲਾਕੇ ਦੇ 70 ਫੀਸਦੀ ਨਸ਼ਾ ਸਮੱਗਲਰਾਂ ਨੂੰ ਜੇਲ ਭਿਜਵਾ ਦਿੱਤਾ ਹੈ।

About Pendu News

Check Also

ਜਿੰਦਗੀ ਤੇ ਭਾਰੀ ਪਿਆ ,,, ਕੁੱਤੇ ਨੂੰ ਪਿਆਰ ਕਰਨਾ,, ਕੱਟਣੇ ਪੈ ਗਏ ਹੱਥ ਪੈਰ

ਇਸਵਿੱਚ ਕੋਈ ਦੋ ਰਾਏ ਨਹੀਂ ਕਿ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਹੁੰਦਾ ਹੈ ਅਤੇ ਪਰਿਵਾਰ …

Leave a Reply

Your email address will not be published. Required fields are marked *