Breaking News
Home / Uncategorized / ਅਖੀਰ ਭਾਰਤ ਦੇ ਲੋਕਾਂ ਨੂੰ ਏਨਾ ਕਿਓਂ ਪਸੰਦ ਹੈ ਥਾਈਲੈਂਡ ਘੁੰਮਣਾ…….. ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਹੋਰ ਪੰਜ ਸਾਲਾਂ ‘ਚ ਸਪੇਨ ਨੂੰ ਪਛਾੜ ਕੇ ਥਾਈਲੈਂਡ ਦੂਜੇ ਨੰਬਰ ‘ਤੇ ਪਹੁੰਚ ਜਾਵੇਗਾ

ਅਖੀਰ ਭਾਰਤ ਦੇ ਲੋਕਾਂ ਨੂੰ ਏਨਾ ਕਿਓਂ ਪਸੰਦ ਹੈ ਥਾਈਲੈਂਡ ਘੁੰਮਣਾ…….. ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਹੋਰ ਪੰਜ ਸਾਲਾਂ ‘ਚ ਸਪੇਨ ਨੂੰ ਪਛਾੜ ਕੇ ਥਾਈਲੈਂਡ ਦੂਜੇ ਨੰਬਰ ‘ਤੇ ਪਹੁੰਚ ਜਾਵੇਗਾ

2017 ਵਿੱਚ ਥਾਈਲੈਂਡ ਨੂੰ ਸੈਰ ਸਪਾਟਾ ਕਰਨ ਆਏ 3.5 ਕਰੋੜ ਲੋਕਾਂ ਤੋਂ ਕੁਲ 58 ਅਰਬ ਡਾਲਰ (4122 ਅਰਬ ਭਾਰਤੀ ਰੁਪਏ) ਕਮਾਏ। ਜੇ ਇਹੀ ਰਫ਼ਤਾਰ ਜਾਰੀ ਰਹੀ ਤਾਂ ਹੋਰ ਪੰਜ ਸਾਲਾਂ ‘ਚ ਸਪੇਨ ਨੂੰ ਪਛਾੜ ਕੇ ਥਾਈਲੈਂਡ ਦੂਜੇ ਨੰਬਰ ‘ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਸਿਰਫ਼ ਅਮਰੀਕਾ ਹੀ ਥਾਈਲੈਂਡ ਤੋਂ ਅੱਗੇ ਰਹਿ ਜਾਏਗਾ।

ਭਾਰਤੀਆਂ ਦਾ ਵੱਧ ਰਿਹਾ ਰੁਝਾਨ

ਪਿਛਲੇ ਸਾਲ 14 ਲੱਖ ਭਾਰਤੀ ਨਾਗਰਿਕ ਥਾਈਲੈਂਡ ਗਏ। ਇਹ ਉਸ ਤੋਂ ਪਿਛਲੇ ਸਾਲ ਨਾਲੋਂ 18 ਫ਼ੀਸਦ ਵੱਧ ਹੈ। 2010 ਤੋਂ ਬਾਅਦ ਥਾਈਲੈਂਡ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਹਰ ਸਾਲ 10 ਫ਼ੀਸਦ ਦਾ ਵਾਧਾ ਹੋ ਰਿਹਾ ਹੈ।ਥਾਈਲੈਂਡ ਆਉਣ ਵਾਲੇ ਸੈਲਾਨੀਆਂ ਦੇ ਮਾਮਲੇ ਵਿੱਚ ਭਾਰਤ 2017 ਵਿੱਚ ਪੰਜਵੇ ਨੰਬਰ ‘ਤੇ ਸੀ ਜਦਕਿ 2013 ਵਿੱਚ ਸੱਤਵੇਂ ਪੜਾਅ ਉੱਤੇ ਸੀ।

ਦਿੱਲੀ ਤੋਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਪਹੁੰਚਣ ਵਿੱਚ ਹਵਾਈ ਜਹਾਜ਼ ‘ਤੇ ਚਾਰ ਜਾਂ ਪੰਜ ਘੰਟੇ ਲਗਦੇ ਹਨ। ਜੋ ਲੋਕ ਭਾਰਤ ਦੇ ਵਿੱਚ ਵੀ ਹਵਾਈ ਯਾਤਰਾ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਹਿਸਾਬ ਨਾਲ ਕਿਰਾਇਆ ਵੀ ਕੋਈ ਜ਼ਿਆਦਾ ਨਹੀਂ ਹੈ। ਤੁਹਾਨੂੰ ਅੱਠ-ਦੱਸ ਹਜ਼ਾਰ ਰੁਪਏ ਵਿੱਚ ਹੀ ਟਿਕਟ ਮਿਲ ਜਾਂਦੀ ਹੈ।

ਥਾਈਲੈਂਡ ਆਪਣੇ ਖੂਬਸੂਰਤ ਸਮੁੰਦਰੀ ਕਿਨਾਰਿਆਂ ਜਾਂ ਬੀਚ ਲਈ ਜਾਣਿਆ ਜਾਂਦਾ ਹੈ। ਨੇੜੇ ਅਤੇ ਸਸਤਾ ਹੋਣ ਕਰਕੇ ਵੀ ਭਾਰਤੀ ਇਸਨੂੰ ਪਸੰਦ ਕਰਦੇ ਹਨ। ਮੱਧ-ਵਰਗ ਤੋਂ ਹੇਠਾਂ ਦੇ ਭਾਰਤੀ ਯੂਰਪ ਦਾ ਖਰਚਾ ਨਹੀਂ ਸਹਿ ਸਕਦੇ ਤਾਂ ਥਾਈਲੈਂਡ ਉਨ੍ਹਾਂ ਲਈ ਵਿਦੇਸ਼ੀ ਯਾਤਰਾ ਵਾਸਤੇ ਇੱਕ ਚੰਗਾ ਵਿਕਲਪ ਬਣ ਜਾਂਦਾ ਹੈ।

ਮੌਸਮ ਅਤੇ ਸੈਕਸ ਵੱਡੇ ਕਾਰਨ

ਭਾਰਤ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਥਾਈਲੈਂਡ ਦਾ ਮੌਸਮ ਠੰਡਾ-ਮਿੱਠਾ ਰਹਿੰਦਾ ਹੈ। ਇੱਥੇ ਤਾਪਮਾਨ 33 ਡਿਗਰੀ ਤੱਕ ਹੀ ਪਹੁੰਚਦਾ ਹੈ।ਭਾਰਤੀਆਂ ਨੂੰ ਇੱਥੇ ਦੀਆਂ ਗਲੀਆਂ ਵਿੱਚ ਮਿਲਣ ਵਾਲਾ ਮਸਾਲੇਦਾਰ ਖਾਣਾ ਵੀ ਰਾਸ ਆਉਂਦਾ ਹੈ।

ਥਾਈਲੈਂਡ ਟੂਰਿਜ਼ਮ ਦੀ ਵੈਬਸਾਈਟ ਮੁਤਾਬਕ ਇੱਥੇ ਵੱਡੀ ਸੰਖਿਆ ਵਿੱਚ ਅਜਿਹੇ ਭਾਰਤੀ ਵੀ ਪਹੁੰਚਦੇ ਹਨ ਜਿਨ੍ਹਾਂ ਦੇ ਮਨ ਵਿੱਚ ਸੈਕਸ ਦੀ ਚਾਹਤ ਹੁੰਦੀ ਹੈ। ਇਸੇ ਵੈਬਸਾਈਟ ਮੁਤਾਬਕ ਭਾਰਤੀ ਮਰਦਾਂ ਦੀ ਦਿਖ ਇੱਥੇ ਬਹੁਤੀ ਚੰਗੀ ਨਹੀਂ ਹੈ।ਥਾਈਲੈਂਡ ਵਿੱਚ ਕਾਫੀ ਸਥਾਨਕ ਲੋਕ ਇਹ ਵੀ ਕਹਿੰਦੇ ਹਨ ਕਿ ਕਾਫ਼ੀਆਂ ਨਾਲੋਂ ਗਰੀਬ ਮੁਲਕ ਤੋਂ ਹੋਣ ਕਾਰਣ ਭਾਰਤੀਆਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ।

About Pendu News

Check Also

ਜਿੰਦਗੀ ਤੇ ਭਾਰੀ ਪਿਆ ,,, ਕੁੱਤੇ ਨੂੰ ਪਿਆਰ ਕਰਨਾ,, ਕੱਟਣੇ ਪੈ ਗਏ ਹੱਥ ਪੈਰ

ਇਸਵਿੱਚ ਕੋਈ ਦੋ ਰਾਏ ਨਹੀਂ ਕਿ ਕੁੱਤਾ ਸਭ ਤੋਂ ਵਫਾਦਾਰ ਜਾਨਵਰ ਹੁੰਦਾ ਹੈ ਅਤੇ ਪਰਿਵਾਰ …

Leave a Reply

Your email address will not be published. Required fields are marked *