Breaking News
Home / Punjab News / ਜੇਕਰ ਕਿਸੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਸਰਕਾਰ ਵਲੋਂ ਉਸ ਪੰਚਾਇਤ ਨੂੰ ਮਿਲੇਗਾ ਏਨਾ ਇਨਾਮ

ਜੇਕਰ ਕਿਸੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਸਰਕਾਰ ਵਲੋਂ ਉਸ ਪੰਚਾਇਤ ਨੂੰ ਮਿਲੇਗਾ ਏਨਾ ਇਨਾਮ

ਪੰਜਾਬ ਵਿੱਚ 150 ਪੰਚਾਇਤ ਸਮਿਤੀਆਂ ਤੇ 22 ਜ਼ਿਲ੍ਹਾ ਪ੍ਰੀਸ਼ਦ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ਸੂਬਾ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਵੋਟਾਂ 19 ਸਤੰਬਰ ਨੂੰ ਪੈਣਗੀਆਂ ਤੇ 22 ਸਤੰਬਰ ਨੂੰ ਨਤੀਜੇ ਐਲਾਨੇ ਜਾਣਗੇ। ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਇਰ ਕਰਨ ਦਾ ਅੰਤਮ ਦਿਨ ਆਉਂਦੀ ਸੱਤ ਸਤੰਬਰ ਹੈ।

ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਕ ਨਿਜੀ ਚੈਨਲ ਦੇ ਵਿਚ ਇੰਟਰਵਿਊ ਦੌਰਾਨ ਕਿਹਾ ਹੈ । ਜੇਕਰ ਕਿਸੇ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਸਰਕਾਰ ਵਲੋਂ ਉਸ ਪੰਚਾਇਤ ਨੂੰ 2 ਲੱਖ ਦਾ ਇਨਾਮ ਦਿੱਤਾ ਜਾਵੇਗਾ।

ਪਰ ਦੇਖਿਆ ਜਾਵੇ ਤਾਂ ਇਹ ਇਨਾਮ ਕਾਫੀ ਘੱਟ ਹੈ ਕਿਓਂਕਿ ਸਰਬਸੰਮਤੀ ਨਾਲ ਜਿਥੇ ਸਰਕਾਰ ਦਾ ਚੋਣਾਂ ਕਰਵਾਉਣ ਦਾ ਖਰਚਾ ਬਚਦਾ ਹੈ ਓਥੇ ਹੀ ਚੋਣਾਂ ਲੜ ਰਹੇ ਲੋਕਾਂ ਦਾ ਵੀ ਲੱਖਾਂ ਰੁਪਏ ਦੀ ਬਚਤ ਹੁੰਦੀ ਹੈ ਇਸ ਲਈ ਸਰਕਾਰ ਨੂੰ ਇਹ ਇਨਾਮ ਹੋਰ ਵਧਾਉਣਾ ਚਾਹੀਦਾ ਹੈ ।ਉਹਨਾਂ ਨੇ ਕਿਹਾ ਕੀ ਉਹ ਚੋਣਾਂ ਨੂੰ ਬੰਗਾਲ ਨਹੀਂ ਬਣਨ ਦੇਣਗੇ ਤੇ ਪੰਜਾਬ ਵਿੱਚ ਚੋਣਾਂ ਬਿਨਾ ਕਿਸੇ ਖੂਨ ਖ਼ਰਾਬੇ ਤੋਂ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਹੋਣਗੀਆਂ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਕਰਜ਼ਾ ਮਾਫੀ ਸਕੀਮ ਨੂੰ ਚੰਗੀ ਤਰ੍ਹਾਂ ਸਿਰੇ ਚੜ੍ਹ ਕੇ ਹੀ ਪੰਚਾਇਤੀ ਚੋਣਾਂ ਕਰਾਉਣਾ ਚਾਹੁੰਦੀ ਹੈ।

ਸੂਬਾ ਚੋਣ ਕਮਿਸ਼ਨ ਵਲੋਂ 19 ਸਤੰਬਰ ਨੂੰ ਪੰਜਾਬ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ 7 ਸਤੰਬਰ ਨੂੰ ਉਮੀਦਵਾਰ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ। 10 ਸਤੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ।

11 ਤਾਰੀਖ ਨੂੰ ਉਮੀਦਵਾਰ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਵੀ ਅਲਾਟ ਕੀਤੇ ਜਾਣਗੇ। 19 ਤਾਰੀਖ ਨੂੰ ਵੋਟਿੰਗ ਹੋਵੇਗੀ ਅਤੇ 22 ਸਤੰਬਰ ਨੂੰ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

 

About Pendu News

Check Also

ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜ੍ਹਲੇ …

Leave a Reply

Your email address will not be published. Required fields are marked *