Breaking News
Home / Punjab News / ਮਸ਼ਹੂਰ ਗਾਇਕ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਜੋੜੀ ਇਸ ਫ਼ਿਲਮ ‘ਚ ਪਾਏਗੀ ਧਮਾਲਾਂ…ਪੜੋ ਪੂਰੀ ਖਬਰ

ਮਸ਼ਹੂਰ ਗਾਇਕ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਜੋੜੀ ਇਸ ਫ਼ਿਲਮ ‘ਚ ਪਾਏਗੀ ਧਮਾਲਾਂ…ਪੜੋ ਪੂਰੀ ਖਬਰ

ਪਾਲੀਵੁੱਡ ਦੇ ਸਿਤਾਰੇ ਅੱਜ ਕੱਲ੍ਹ ਉਚਾਈਆਂ ਛੂੰਹ ਰਹੇ ਹਨ। ਜੇਕਰ ਉਹਨਾਂ ਦੀ ਐਕਟਿੰਗ ਅਤੇ ਗਾਇਕੀ ਦੀ ਗੱਲ ਕਰੀਏ ਤਾਂ ਉਹ ਸਿਰਫ ਪੰਜਾਬ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਬਾਲੀਵੁੱਡ ‘ਚ ਇਹਨਾਂ ਸਿਤਾਰਿਆਂ ਨੇ ਧਮਾਲਾਂ ਪਾਈਆਂ ਹੋਈਆਂ ਹਨ। ਕਈ ਅਜਿਹੇ ਗਾਇਕ ਵੀ ਹਨ ਜਿਹਨਾਂ ਨੂੰ ਆਪਣੀ ਬੁਲੰਦ ਆਵਾਜ਼ ਕਰਕੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਜਾਣ ਦਾ ਵੀ ਮੌਕਾ ਮਿਲਿਆ ਅਤੇ ਉਹਨਾਂ ਨੇ ਆਪਣੀ ਆਚਾਜ਼ ਦਾ ਜਾਦੂ ਬਾਲੀਵੁੱਡ ਇੰਡਸਟਰੀ ‘ਚ ਵੀ ਬਿਖੇਰਿਆ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਦੀ ਨਵੀਂ ਫ਼ਿਲਮ ਦੀ ਅਦਾਕਾਰਾ ਪੰਜਾਬ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ‘ਚ ਸ਼ੁਰੂ ਕੀਤੀ ਗਈ ਹੈ। ਨਿਰਮਾਤਾ ਅਮੀਕ ਵਿਰਕ, ਜਸਪਾਲ ਸੰਧੂ ਅਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਗੁਲਸ਼ਨ ਸਿੰਘ ਕਰ ਰਹੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਜੱਸ ਗਰੇਵਾਲ ਨੇ ਲਿਖਿਆ ਹੈ। ਜਦਕਿ ਸੰਵਾਦ ਜਤਿੰਦਰ ਲਾਲ ਦੇ ਹਨ।

ਫ਼ਿਲਮ ਨੂੰ ਓਮ ਜੀ ਗੁਰੱਪ ਵੱਲੋਂ ਮੁਨੀਸ਼ ਸਾਹਨੀ ਦੀ ਦੇਖਰੇਖ ‘ਚ ਰਿਲੀਜ਼ ਕੀਤਾ ਜਾਵੇਗਾ। ਤਰਸੇਮ ਜੱਸੜ ਦੀ ਇਹ ਤੀਜੀ ਫ਼ਿਲਮ ਹੈ, ਤਰਸੇਮ ਜੱਸੜ ਨੇ ਰੱਬ ਦਾ ਰੇਡੀਓ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਮੁਰੀਦ ਕਰ ਦਿੱਤਾ ਸੀ, ਜਿਸ ਦੀ ਜੇਕਰ ਅੱਜ ਵੀ ਗੱਲ ਕੀਤੀ ਜਾਏ ਤਾਂ ਉਹ ਸਭ ਨੂੰ ਬਹੁਤ ਪਸੰਦ ਹੈ, ਜਦਕਿ ਨਿਮਰਤ ਖਹਿਰਾ ਦੀ ਇਹ ਦੂਜੀ ਫ਼ਿਲਮ ਹੈ, ਉਹ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਫ਼ਿਲਮ ‘ਲਹੌਰੀਏ’ ਵਿੱਚ ਨਜ਼ਰ ਆਈ ਸੀ।

ਫ਼ਿਲਮ ‘ਚ ਤਰਸੇਮ ਜੱਸੜ ਅਤੇ ਨਿਮਰਤ ਖਹਿਰਾ ਨਾਲ ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਵੈਸੇ ਜੇਕਰ ਤਰਸੇਮ ਜੱਸੜ ਦੀ ਗਾਇਕੀ ਦੀ ਗੱਲ ਕੀਤੀ ਜਾਏ ਤਾਂ ਉਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਗਾਇਕੀ ਦਰਸ਼ਕਾਂ ਨੂੰ ਦਿਵਾਨਾ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਦੇ ਕਈ ਨਾਮਵਰ ਅਦਾਕਾਰ ਫ਼ਿਲਮ ‘ਚ ਨਜ਼ਰ ਆਉਂਣਗੇ।ਇਸ ਤੋਂ ਇਲਾਵਾ ਤਰਸੇਮ ਜੱਸੜ ਪਹਿਲਾ ਹੀ ਪੰਜਾਬੀ ਸਿਨੇਮਾ ਨੂੰ ਹਿੱਟ ਫ਼ਿਲਮ ਦੇ ਚੁੱਕੇ ਹਨ,,ਜਿਹਨਾਂ ਨੂੰ ਪੰਜਾਬੀ ਲੋਕਾਂ ਵੱਲੋ ਬਹੁਤ ਹੀ ਪਸੰਦ ਕੀਤਾ ਗਿਆ ਸੀ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਅਤੇ ਗਾਇਕ ਤਰਸੇਮ ਸਿੰਘ ਜੱਸੜ ਗਾਣੇ ਅਤੇ ਫਿਲਮਾਂ ਬਣਾਉਣ ਵਿੱਚ ਬਹੁਤ ਤੇਜ਼ ਹਨ। ਜੇ ਗੱਲ ਕਰੀਏ ਟਾਈਮ ਦੀ ਤਾਂ ਦੱਸ ਦੇਈਏ ਕਿ ਤਰਸੇਮ ਜੱਸੜ ਸਮੇਂ ਦੇ ਬਹੁਤ ਪਾਬੰਦ ਹਨ ਪਰ ਉਹ ਕਿਹੜਾ ਵਿਸ਼ੇਸ਼ ਪ੍ਰੋਜੈਕਟ ਹੈ ਜਿਸ ਲਈ ਜੱਸੜ ਪਿਛਲੇ ਨੌਂ ਮਹੀਨਿਆਂ ਤੋਂ ਸਾਨੂੰ ਇੰਤਜ਼ਾਰ ਕਰਵਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।ਹੁਣ ਦੇਖਣਾ ਇਹ ਹੋਵੇਗਾ ਕੇ ਤਰਸੇਮ ਜੱਸੜ ਵਰਗੇ ਸੁਲਝੇ ਹੋਏ ਕਲਾਕਾਰ ਤੇ,,, ਸੋਹਣੀ ਅਤੇ ਸੁਰੀਲੀ ਗਾਇਕ ਨਿਮਰਤ ਦੀ ਹਿੱਟ ਜੋੜੀ ਨੂੰ ਲੋਕ ਕਿੰਨਾ ਪਸੰਦ ਕਰਦੇ ਨੇ

About Pendu News

Check Also

ਮੌਤ ਦਾ ਕਾਲ ਬਣਕੇ ਆਈ ਅਸਮਾਨੀ ਬਿਜਲੀ ,, ਡਿੱਗੀ ਨੂੰਹ ਉੱਤੇ ,, ਸੱਸ ਦਾ ਕੁਛ ਨੀ ਵਿਗੜਿਆ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਦੇਰ ਸ਼ਾਮ ਪਈ ਭਾਰੀ ਬਾਰਸ਼ ਤੇ ਬਿਜਲੀ ਚਮਕਣ ਦੌਰਾਨ ਨੇੜ੍ਹਲੇ …

Leave a Reply

Your email address will not be published. Required fields are marked *