ਤੂੰ ਕੀ ਮੈਨੂੰ ਵੇਸਵਾ ਸਮਝ ਰੱਖਿਆ ?????????

ਨੂਰੀ ਕਾਲਜ ਰੂਮ ਵਿੱਚ ਬੈਠੀ ਆਪਣੀ ਸਹੇਲੀ ਕੋਲ ਰੋ ਰਹੀ ਸੀ। ਆਖ ਰਹੀ ਮੈਂ ਘਰ ਵਾਲਿਆਂ ਨਾਲ ਜਿਹਦੇ ਲਈ ਧੋਖਾ ਕੀਤਾ ।। ਉਸਨੂੰ ਮੇਰੇ ਨਾਲ ਕੋਈ ਪਿਆਰ ਨਹੀ ਸਗੋਂ ਮੇਰੇ ਚੰਮ ਤੇ ਮਰਦਾ ਏ।
ਨੂਰੀ ਨੂੰ ਅੱਜ ਲਗ ਰਿਹਾ । ਕਿ ਉਸ ਨੇ ਆਪਣੇ ਮਾ ਬਾਪ ਦੀ ਦਿੱਤੀ ਆਜਾਦੀ ਦਾ ਗਲਤ ਇਸਤੇਮਾਲ ਕੀਤਾ ।। ਬਸ ਆਪਣੀ ਪਸੰਦ ਨਾਲ ਵਿਆਹ ਹੀ ਤੇ ਕਰਾਉਣਾ ਚਾਹੁੰਦੀ ਸੀ।ਪਰ ਉਹ
ਲਾਇਕ ਨਹੀ ਸੀ ।ਸਹੇਲੀ ਪੁੱਛਦੀ ਗੱਲ ਕੀ ਨੂਰੇ ਦੱਸ ਤੇ ਸਹੀ।ਫਿਰ ਜੋ ਉਸ ਨੇ ਦੱਸਿਆ ਉਹ ਅਖੌਤੀ ਪਿਆਰ ਨਿਕਲਿਆ ।
। ਉਸ ਨੇ ਦੱਸਿਆ ਮੈ ਕਿੰਝ ਰੋਜ ਸਾਰੇ ਕੰਮ ਜਲਦੀ ਖਤਮ ਕਰਕੇ ਉਸ ਨਾਲ ਗੱਲ ਕਰਨ ਲਈ ਤਿਆਰ ਰਹਿੰਦੀ ਸੀ।ਕਿਤੇ ਗੂੱਸਾ ਹੋਵੇ ਸਮਾਂ ਵੀ ਕਾਫੀ ਹੋ ਗਿਆ ਸੀ ਤਿੰਨ ਸਾਲ ।ਅੱਖਾਂ ਬੰਦ ਕਰਕੇ ਯਕੀਨ ਕਰ ਲਿਆ।।ਕੱਲ ਅਸੀਂ ਮਿਲੇ ਸੀ ਤੇ ਜੋ ਕੁਝ ਹੋਇਆ ਮੈਂ ਕਦੇਂ ਸੋਚਿਆ ਵੀ ਨਹੀਂ ਸੀ।

ਯਕੀਨ ਕਰ ਮੈਂ ਹੋਟਲ ਮਿਲਨ ਲਈ ਰਾਜੀ ਹੋ ਗਈ ਬੈਠਾਂਗੇ ਗਲਾ ਬਾਤਾ ਕਰਾਨਗੇ ਇਹੀ ਸੋਚਦੀ ਚੱਲ ਗਈ ।ਪਰ ਉਹ ਹੋਟਲ ਅਲੱਗ ਜਿਹਾ ਸੀ। ਉਥੇ ਸਿਰਫ ਕੁੜੀਆਂ ਮੁੰਡੇ ਹੀ ਦਿਖਾਈ ਦੇ ਰਹੇ ਸੀ।ਥੋੜੇ ਸਮੇਂ ਬਾਅਦ ਉਹ ਮੈਨੂੰ ਕਹਿੰਦਾ ਮੇਰੇ ਲਈ ਕੀ ਕਰ ਸਕਦੀ ਏ। ਮੇਰਾ ਜਵਾਬ ਸੀ ਜਾਨ ਵੀ ਦੇ ਸਕਦੀ ਹਾਂ। ਉਹ ਹੱਸਦਾ ਹੋਇਆ ਕਹਿਣ ਲੱਗਾ ਮੈਂ ਜਾਨ ਕੀ ਕਰਨੀ? ਮੈ ਤੈਨੂੰ ਗਲੇ ਮਿਲਣਾ ਚਾਹੁੰਦਾ ਤੇ ਅਸੀ ਥੋੜਾ ਸਾਇਡ ਤੇ ਚਲਦੇ ਆ ਇਥੇ ਬਹੁਤ ਲੋਕ ਨੇ ਮੈਂ ਉਸਦੀ ਜਿੱਦ ਅੱਗੇ ਹਾਰ ਗਈ। ਫਿਰ ਮੈਨੂੰ ਵੀ ਲਗਾ ਗਲੇ ਮਿਲਣ ਵਿੱਚ ਕੀ ਗਲਤ ਹੈ?ਅਸੀ ਰੂਮ ਵਿੱਚ ਚੱਲ ਗਏ ।ਮਨੂੰ ਵੀ ਲੱਗ ਰਿਹਾ ਸੀ ਮੈਂ ਕਿੱਥੇ ਆ ਗਈ ? ਉਸਨੇ ਗਲੇ ਮਿਲਣ ਦੇ ਬਹਾਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ । ਬੱਸ ਮੈਂ ਹੁਣ ਚੁੱਪ ਨਾ ਰਹੀ ।ਇਹ ਜੁਰਤ ਤੇਰੀ। ਵਿਆਹ ਤੋ ਬਾਅਦ ਸਭ ਹੁਣ ਕੋਈ ਹੱਕ ਨਹੀ ਤੇਰਾ।।


ਮੁੰਡਾ,”ਕੀ ਨਖਰੇ ਕਰਦੀ ਏ? ਤੈਨੂੰ ਨਹੀ ਪਤਾ ਹੋਟਲ ਕਿਉ ਬੁਲਾਇਆ ਮੈਂ?”
ਨੂਰੀ,” ਹਾਂ ਮੈਨੂੰ ਨਹੀਂ ਪਤਾ ਸੀ। ਮੈ ਅੰਨੀ ਜੋ ਸੀ।”
ਮੁੰਡਾ ,”ਬਾਹਰ ਸਾਰੇ ਕੁੜੀਆਂ ਮੁੰਡੇ ਜੋ ਬੈਠੇ ਨੇ, ਮਿਲਣ ਹੀ ਆਏ ਹੋਏ ਨੇ ਰੂਮ ਵਿੱਚ। ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ।”
ਨੂਰੀ,”ਤੂੰ ਮੈਨੂੰ ਕੀ ਵੇਸਵਾ ਸਮਝ ਰੱਖਿਆ ਜੋ ਮੈਂ ਮਜਬੂਰੀ ਵੱਸ ਮੂੰਹ ਕਾਲਾ ਕਰੂੰਗੀ ਤੇਰੇ ਨਾਲ ।”
ਮੁੰਡਾ ,” ਤੂੰ ਬਹੁਤ ਖਰੀ ਨਾ ਬਣ। ਸਾਰੀ ਰਾਤ ਮਾਂ ਪਿਉ ਤੋਂ ਚੋਰੀ ਗੱਲਾਂ ਕਰਦੀ, ਉਹਨਾ ਨੂੰ ਧੋਖਾ ਦਿੰਦੀ ਏ, ਹੁਣ ਡਰਾਮੇ ਨਾ ਕਰ ਜਿਆਦਾ।”
ਨੂਰੀ ,” ਤੂੰ ਆਹ ਗੱਲ ਸੱਚ ਕਹੀ ਮੈਂ ਧੋਖਾ ਦਿੰਦੀ ਆਂ। 25 ਸਾਲਾਂ ਦੇ ਮਾਂ ਬਾਪ ਦੇ ਪਿਆਰ ਨੂੰ 4 ਦਿਨ ਪਹਿਲਾਂ ਮਿਲੇ ਪਿਆਰ ਲਈ ।”
ਮੁੰਡਾ,”ਮੈਂ ਤੈਨੂੰ ਛੱਡ ਦੇਣਾ ਫਿਰ ਚਾਹੇ ਜੋ ਮਰਜੀ ਕਰ ਲਵੀ।”
ਨੂਰੀ।,”ਤੂੰ ਮੈਨੂੰ ਕੀ ਛੱਡਣਾ, ਮੈਂ ਛੱਡਦੀ ਆ ਤੈਨੂੰ। ਉਝ ਵੀ ਮੈਂ ਤੇਰੇ ਜਿਹੇ ਲੋਕਾਂ ਨੂੰ ਜਾਣਦੀ ਹਾਂ। ਜੋ ਪਹਿਲਾਂ ਚੰਗੇ ਬਣ ਦਿਲ ਜਿੱਤਦੇ ।ਫਿਰ ਆਪਣਾ ਮਤਲਬ ਕੱਢ ਦਫਾ ਹੋ ਜਾਂਦੇ। ਤੇਰੇ ਜਿਹੇ ਐਮ.ਐਮ.ਐਸ ਬਣਾ ਕੇ ਬਲੈਕਮੇਲ ਕਰਦੇ। ਤੂੰ ਉਹਨਾਂ ਚੋ ਹੀ ਏ ਜੋ ਕੁੜੀਆਂ ਮੁੰਡੇ ਪਹਿਲਾ ਸਭ ਕੁੱਝ ਕਰ ਲੈਂਦੇ ਬਾਅਦ ਵਿੱਚ ਦੂਜੀਆ ਦੀ ਜਿੰਦਗੀ ਖਰਾਬ ਕਰਦੇ । ਅਫਸੋਸ ਇੱਕ ਘਟੀਆ ਇਨਸਾਨ ਨੂੰ ਪਸੰਦ ਕੀਤਾ ਤੇ ਵਿਆਹ ਦੇ ਸੁਪਨੇ ਦੇਖੇ ।ਜੇ ਅੱਜ ਸਭ ਕੁੱਝ ਕਰ ਬੈਠਦੀ ਤਾਂ ,ਛੱਡ ਤੂੰ ਤਾਵੀ ਦੇਣਾ ਸੀ।


ਕੁਦਰਤ ਕਿਸੇ ਦਾ ਉਧਾਰ ਕਦੀ ਨਹੀਂ ਰੱਖਦੀ। ਅੱਜ ਜਿਹੜੇ ਲੋਕ ਗਲਤ ਕਰ ਰਹੇ ਨੇ, ਉਹਨਾਂ ਦੀਆਂ ਆਪਣੀਆਂ ਧੀਆਂ ਪੁੱਤਰ ਵੀ ਅੱਗੇ ਇਹੋ ਸਭ ਕਰਨਗੇ ।
ਕਿਸੇ ਦੇ ਭੋਲੇਪਨ ਦਾ ਮਜਬੂਰੀ ਦਾ ਫਾਇਦਾ ਨਾ ਚੱਕੋ। ਨਹੀਂ ਤੇ ਇੱਕ ਦਿਨ ਤੁਹਾਡੀ ਮਜਬੂਰੀ ਦਾ ਫਾਇਦਾ ਵੀ ਉਠਾਇਆ ਜਾਵੇਗਾ ।ਇਹ ਵਹਿਮ
ਦਿਲੋ ਕੱਢ ਦਿਉ ਤੁਸੀ ਮਾ ਬਾਪ ਨਾਲ ਧੋਖਾ ਕਰਕੇ ਖੁਸ਼ ਰਹੁਗੇ । ਬੇਵਕੂਫ ਤੁਸੀ ਬਣਦੇ ਹੋ ਮਾ ਬਾਪ ਦੀ ਆਜਾਦੀ ਦਾ ਗਲਤ ਫਾਇਦਾ ਚੁੱਕ ਕੇ ਤੁਹਾਡੇ ਜਹੇ ਕੁੜੀਆ ਮੁੰਡਿਆ ਕਰਕੇ ਸਭ ਤੋ ਜਿਆਦਾ ਲੋਕ ਕੁੜੀ ਜੰਮਣ ਤੋ ਡਰਦੇ ਨੇ।।।

 

Leave a Reply

Your email address will not be published. Required fields are marked *