ਦਿਲ ਦਹਿਲਾ ਦੇਣ ਵਾਲੀ ਖਬਰ: ਕੂੜੇ ਦੇ ਢੇਰਾਂ ‘ਚੋਂ ਮਿਲੀਆਂ ਸੈਂਕੜੇ ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ

ਪਾਕਿਸਤਾਨ ‘ਚ ਪਿਛਲੇ ਸਾਲ ਇਕ ਸਾਲ ‘ਚ ਕੂੜੇ ਦੇ ਢੇਰਾਂ ‘ਚੋਂ ਸੈਂਕੜੇ ਨਵਜਾਤ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ।

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਕੁੜੇ ਵਿਚ 345 ਨਵਜਾਤ ਬਚਿਆ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ। ਜਿਨ੍ਹਾਂ ‘ਚੋਂ 99 ਫੀਸਦੀ ਮਿਤਕ ਦੇਹਾਂ ਨਵਜਾਤ ਬੱਚੀਆਂ ਦੀਆਂ ਹਨ।
ਇਸ ਘਟਨਾ ਨਾਲ ਪਾਕਿਸਤਾਨ ‘ਚ ਬੱਚੀਆਂ ਦੀ ਸਮਾਜਿਕ ਸਥਿਤੀ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ।

ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪਾਈਆਂ ਗਈਆਂ ਨਵਜਾਤ ਬੱਚੀਆਂ ਦੀਆਂ ਮ੍ਰਿਤਕ ਦੇਹਾਂ ‘ਚੋਂ ਇਕ ਬੱਚੀ ਦੀ ਮ੍ਰਿਤਕ ਦੇਹ ਅਜਿਹੀ ਵੀ ਸੀ ਜਿਸ ਦਾ ਗਲਾ ਵੱਢਿਆ ਅਤੇ ਕੁਚਲਿਆ ਹੋਇਆ ਸੀ। ਦਰਅਸਲ ਬੱਚੀ ਦੇ ਜਨਮ ਤੋਂ ਬਾਅਦ ਉਸ ਨੂੰ ਮਸਜਿਦ ਦੀ ਪੌੜੀਆਂ ‘ਤੇ ਛੱਡ ਦਿੱਤਾ ਗਿਆ ਸੀ ਅਤੇ ਮੌਲਵੀ ਨੇ ਉਸ ਨੂੰ ਗੈਰ-ਕਾਨੂੰਨੀ ਔਲਾਦ ਸਮਝ ਕੇ ਪੱਥਰ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤਾ ਸੀ।

ਪਾਕਿਸਤਾਨ ‘ਚ ਨਵਜਾਤ ਬੱਚੇ ਦੀ ਹੱਤਿਆ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਗਰੀਬੀ, ਅਸਿੱਖਿਆ ਇਸ ਦੇ ਮੁੱਖ ਕਾਰਨ ਹਨ। ਹਾਲਾਂਕਿ ਕਰਾਚੀ ਸਥਿਤੀ ਈਦੀ ਸੈਂਟਰ ਦੇ ਅਨਵਰ ਕਾਜ਼ਮੀ ਦੱਸਦੇ ਹਨ ਕਿ ਜ਼ਿਆਦਾ ਨਵਜਾਤ ਬੱਚਿਆਂ ਦੀ ਮੌਤ ਦਾ ਕਾਰਨ ਵਿਆਹ ਤੋਂ ਪਹਿਲਾਂ ਬੱਚੇ ਦਾ ਜਨਮ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ‘ਚ ਪੈਦਾ ਹੋਈ ਬੱਚੀ ਸਮਾਜਿਕ ਕਲੰਕ ਦੇ ਕਾਰਨ ਮਾਰ ਦਿੱਤੀ ਜਾਂਦੀ ਹੈ ਜਦਕਿ ਅਜਿਹੇ ਪਰਿਵਾਰਾਂ ਵੱਲੋਂ ਮੁੰਡਿਆਂ ਨੂੰ ਨਹੀਂ ਮਾਰਿਆ ਜਾਂਦਾ।

Leave a Reply

Your email address will not be published. Required fields are marked *