12ਵੀਂ ‘ਚੋਂ ਫੇਲ ਹੋਣ ‘ਤੇ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ

ਸਰਹਾਲੀ ਕਲਾਂ(ਮਨਜੀਤ ਸਿੰਘ, ਬਲਵਿੰਦਰ ਕੌਰ)-ਹਰੇਕ ਮਾਤਾ ਪਿਤਾ ਆਪਣੇ ਬਚੇ ਨੂੰ ਬੜੇ ਲਾਡਾ ਨਾਲ ਪਾਲ ਪੋਸ ਕੇ ਵੱਡਾ ਕਰਦੇ ਨੇ,, ਓਹਨਾ ਲਈ ਤਰਾਂ ਤਰਾਂ ਦੇ ਸੁਪਨੇ ਸਜਾਉਂਦੇ ਨੇ .. ਪਰ ਬਚਿਆ ਵੱਲੋ ਚੁੱਕਿਆ ਗਯਾ ਇਕ ਕਦਮ ਹੀ ਉਹਨਾਂ ਦੇ ਸਾਰੇ ਸੁਪਨਿਆਂ ਨੂੰ ਬਰਬਾਦ ਕਰ ਦਿੰਦਾ ਹੈ, ਅਜਿਹੀ ਹੀ ਇਕ ਉਦਾਹਰਣ ਦੇਖਣ ਨੂੰ ਮਿਲੀ ਜਦੋ  12ਵੀਂ ਕਲਾਸ ਦੇ ਆਏ ਨਤੀਜੇ ‘ਚੋਂ ਅਸਫਲ ਹੋਣ ‘ਤੇ ਇਕ ਵਿਦਿਆਰਥੀ ਵੱਲੋਂ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ । ਜਾਣਕਾਰੀ ਅਨੁਸਾਰ ਸਰਹਾਲੀ ਵਾਸੀ ਜਗਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਇਸ ਵਾਰ 12ਵੀਂ ਕਲਾਸ ਦੇ ਹਿਊਮੈਨਟੀਜ਼ ਵਿਸ਼ਿਆਂ ‘ਚ ਪੇਪਰ ਦਿੱਤੇ ਸਨ।

ਰਿਜ਼ਲਟ ਆਉਣ ‘ਤੇ ਜਗਜੀਤ ਸਿੰਘ ਪੇਪਰ ਪਾਸ ਕਰਨ ‘ਚ ਅਸਫਲ ਰਿਹਾ। ਮੰਗਲਵਾਰ ਜਦੋਂ ਜਗਜੀਤ ਸਿੰਘ ਦਾ ਪਿਤਾ ਅਮਰਜੀਤ ਸਿੰਘ ਤੇ ਮਾਤਾ ਬਲਜੀਤ ਕੌਰ ਜ਼ਰੂਰੀ ਕੰਮ ਲਈ ਬਾਹਰ ਗਏ ਤਾਂ ਪਿੱਛਿਓਂ ਜਗਜੀਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜਗਜੀਤ ਸਿੰਘ ਦਾ ਪਿਤਾ ਪਹਿਲਾਂ ਡਰਾਈਵਰੀ ਕਰਦਾ ਸੀ ਪਰ ਸਿਹਤ ਖਰਾਬ ਰਹਿਣ ਕਾਰਨ ਅੱਜਕਲ੍ਹ ਥੋੜ੍ਹੀ ਜ਼ਮੀਨ ‘ਚ ਖੇਤੀ ਕਰ ਕੇ ਪਰਿਵਾਰ ਪਾਲ ਰਿਹਾ ਹੈ। ਜਗਜੀਤ ਸਿੰਘ ਦੀ ਮੌਤ ਦੀ ਖਬਰ ਸੁਣਦੇ ਪੂਰੇ ਪਿੰਡ ‘ਚ ਮਾਤਮ ਛਾ ਗਿਆ। ਮ੍ਰਿਤਕ ਜਗਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਇਕ ਵੱਡੀ ਭੈਣ ਹੈ।

ਜ਼ਿਕਰਯੋਗ ਹੈ ਕਿ ਇਸ ਬਾਰੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨ 12ਵੀ ਜਮਾਤ ਦੇ ਨਤੀਜਿਆਂ ‘ਚ ਤਰਨਤਾਰਨ ਬੇਹੱਦ ਮਾੜੇ ਆਏ ਹਨ। ਇਸ ਬਾਰੇ 16613 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ ਜਿਨ੍ਹਾਂ ‘ਚੋਂ 5249 ਹੀ ਬੱਚੇ ਪਾਸ ਹੋ ਸਕੇ ਹਨ। ਇਸ ਤਰ੍ਹਾਂ ਤਰਨਤਾਰਨ ਜ਼ਿਲੇ ਦੇ ਨਤੀਜੇ ਮੁਤਾਬਕ ਪ੍ਰੀਖੀਆ ਦੇਣ ਵਾਲੇ ਲਗਭਗ 70ਫੀਸਦੀ ਵਿਦਿਆਰਥੀ ਫੇਲ ਹੋਏ ਹਨ।

Leave a Reply

Your email address will not be published. Required fields are marked *