ਅਸਲ ਪਿਆਰ ਦੀ ਕਹਾਣੀ

ਫੋਨ ਦੀ ਘੰਟੀ ਵੱਜੀ ਚੁੱਕਿਆ ਤੇ ਅੱਗੋਂ ਅਵਾਜ਼ ਆਈ ਹੈਲੋ ਸੁਣ ਜਿਵੇਂ ਅੱਖਾਂ ਵਿੱਚ ਚਮਕ ਆ ਗਈ ਸੀ ਮੇਰੇ
ਮੈਂ ਬੋਲ ਰਹੀਂ ਆ । ਇਹ ਅਵਾਜ਼ ਅੱਜ 5 ਸਾਲ ਬਾਅਦ ਸੁਣੀ ਸੀ ਮੈਂ
ਮੈ ਕਿਹਾ ਹਾਂ ਤੇਰੀ ਅਵਾਜ਼ ਪਹਿਚਾਂਣਦਾ ਹਾਂ
ਕੀ ਹਾਲ ਐ ਤੇਰਾ ਜ਼ਿੰਦਗੀ ਕਿਵੇ ਚੱਲ ਰਹੀ ਐ..ਖੁਸ਼ ਤਾਂ ਹੈਂ ਨਾਂ ਮੈ ਬੇਸੁਧ ਪਤਾ ਨਹੀ ਕਿੰਨੇ ਹੀ ਸਵਾਲ ਕਰ ਗਿਆ ਸੀ 😒
ਉਸਨੇ ਕਿਹਾ । ਬਹੁਤ ਖੁਸ਼ ਆਂ..ਬਹੁਤ ਖਿਆਲ ਰੱਖਦੇ ਨੇਂ ਓਹ ਮੇਰਾ ਇਜ਼ਤ ਤੇ ਪਿਆਰ ਬਹੁਤ ਕਰਦੇ ਨੇਂ । ਇੱਕ ਬੇਟਾ ਵੀ ਏ ਮੇਰਾ । ਤੇਰਾ ਹੀ ਨਾਂਮ ਰੱਖਿਆ,ਅੱਜ ਤੈਨੂੰ ਪਿਆਰ ਤਾਂ ਨਹੀਂ ਕਰਦੀ ਪਰ ਇਜ਼ਤ ਸ਼ਾਇਦ ਰੱਬ ਨਾਲੋਂ ਵੀ ਵੱਧ ਕਰਦੀ ਆਂ ।
..ਜੇਕਰ ਤੂੰ ਮੇਰੀ ਜ਼ਿੰਦਗੀ ਵਿੱਚ ਨਾਂ ਆਇਆ ਹੁੰਦਾ ਤਾ ਸ਼ਾਇਦ ਇਸ਼ਕ ਦੀ ਸਮਝ ਨਾਂ ਅਓਂਦੀ ਕਦੇ ਰਿਸ਼ਤਿਆਂ ਦੀ ਪਰਖ ਨਾਂ ਹੁੰਦੀ..ਸ਼ੁਕਰੀਆ ਮੈਨੂੰ ਜ਼ਿੰਦਗੀ ਤੇ ਪਿਆਰ ਦਾ ਮਤਲਬ ਦੱਸਣ ਲਈ…ਕਹਿੰਦੀ ਪੰਮੀ ਨੇਂ ਫੋਨ ਕੱਟ ਦਿੱਤਾ ਸੀ ।
ਪਰ ਮੈਂ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਗਵਾਚ ਗਿਆ ਸੀ..ਤੇ ਬੀਤੇ ਪਲ ਮੇਰੀਆਂ ਅੱਖਾਂ ਅੱਗੇ ਜਿਵੇਂ ਫਿਰ ਸੁਰਜੀਤ ਹੋ ਗਏ ਸਨ..
ਬਹੁਤ ਪਿਆਰ ਕਰਦੇ ਸੀ ਅਸੀਂ ਇੱਕ ਦੂਜੇ ਨੂੰ ..ਇਜ਼ਤ ਓਸ ਤੋਂ ਵੀ ਵੱਧ.,ਓਹ ਮੇਰਾ ਖਿਆਲ ਏਦਾਂ ਰੱਖਦੀ ਕੇ ਮੈਂ ਆਪਣਾਂ ਖਿਆਲ ਰੱਖਣਾਂ ਭੁੱਲ ਗਿਆ ਸੀ,ਹਰ ਰੋਜ਼ ਮੇਰੇ ਲਈ ਘਰ ਤੋਂ ਰੋਟੀ ਲੈ ਕੇ ਅਓਂਦੀ..ਤੇ ਚੁੰਨੀ ਓਸ ਦੇ ਸਿਰ ਤੇ ਏਨੀ ਕੁ ਸੋਹਣੀਂ ਲਗਦੀ ਸੀ ਕੇ ਕਦੇ ਓਸ ਦੇ ਸਿਰ ਤੋਂ ਉਤਾਰਨ ਨੂੰ ਦਿਲ ਨਹੀਂ ਕੀਤਾ..ਕਿਓਂਕਿ ਪਿਆਰ ਤੋਂ ਵੱਧ ਓਸ ਲਈ ਇਜ਼ਤ ਸੀ ਦਿਲ ਵਿੱਚ
ਤੇ ਕਦੇ ਓਹ ਹੱਸ ਕੇ ਪੁੱਛਦੀ ਜੇ ਕੱਲ ਮੈਂ ਨਾਂ ਹੋਈ ਮੇਰੇ ਬਿਨਾਂ ਕਿਵੇਂ ਜੀਵੇਂਗਾ..
ਤਾਂ ਮੈਂ ਕਹਿੰਦਾ ਸਾਹ ਲੈਣ ਨੂੰ ਜ਼ਿੰਦਗੀ ਨਹੀਂ ਕਹਿੰਦੇ..ਤੇਰੇ ਬਿਨਾਂ ਸਾਹ ਤਾਂ ਚੱਲਣਗੇ ਪਰ ਵਿਚ ਜ਼ਿੰਦਗੀ ਨਹੀਂ ਹੋਣੀਂ ਆਤਮ ਹੱਤਿਆ ਕਰ ਤੈਨੂੰ ਬਦਨਾਂਮ ਨਹੀਂ ਕਰਾਂਗਾ


ਤੇ ਜਿਸ ਦਿਨ ਓਸ ਦਾ ਰਿਸ਼ਤਾ ਤੈਅ ਹੋਇਆ ਸੀ ਬੜਾ ਰੋਈ ਸੀ ਕੋਲ ਬੈਠ ਕੇ,ਕਿਹਾ ਸੀ ਮੈਨੂੰ ਕੇ ਚਲ ਭਜਾ ਕੇ ਲੈ ਜਾ ਤੇ ਮੇਰੇ ਨਾਂਹ ਕਰਨ ਤੇ ਬੜਾ ਕੋਸਿਆ ਸੀ ਮੈਨੂੰ ਓਹਨੇਂ..ਤੇ ਚਲੀ ਗਈ ਸੀ ਕਦੇ ਨਾਂ ਅਓਂਣ ਲਈ ਅਤੇ ਓਸ ਦਾ ਕੋਸਣਾ ਸਹੀ ਸੀ ਕਿਓਕਿ ਓਹ ਮੈਂ ਬਣ ਕੇ ਸੋਚ ਰਹੀ ਸੀ.
ਮੰਨਦਾ ਓਹ ਮੇਰੇ ਨਾਲ ਬੜਾ ਖੁਸ਼ ਰਹਿੰਦੀ..
ਮੇਰੇ ਛੋਟੇ ਘਰ ਵਿੱਚ ਵੀ ਓਹ ਮਹਾਰਾਂਣੀ ਵਾਗੂੰ ਰਹਿੰਦੀ,
ਮੇਰੇ ਘਰ ਦਾ ਵਿਹੜਾ ਓਹਦੇ ਅਓਂਣ ਨਾਲ ਭਰਿਆ ਭਰਿਆ ਲਗਦਾ
ਤੇ ਮੈਂ ਕਦੇ ਓਹਨੂੰ ਧਰਤੀ ਤੇ ਪੈਰ ਨਾਂ ਰੱਖਣ ਦਿੰਦਾ..
ਪਰ..ਜਦੋਂ ਦੂਜੀਆਂ ਕੁੜੀਆਂ ਦੇ ਮਾਂ ਬਾਪ ਮਿਲਣ ਅਓਂਦੇ ਤਾਂ ਓਸ ਦਾ ਅੰਦਰ ਵੜ ਰੋਣਾਂ ਮੇਰੀ ਮੁਹੱਬਤ ਦਾ ਅਪਮਾਂਨ ਨਾਂ ਹੁੰਦਾ,
ਰੱਖੜੀ ਵਾਲੇ ਦਿਨ ਸਭ ਦੇ ਗੁੱਟ ਤੇ ਰੱਖੜੀ ਦੇਖ ਜਦੋਂ ਓਹ ਖਾਮੋਸ਼ ਹੁੰਦੀ ਤਾ ਓਹ ਖਾਮੋਸ਼ੀ ਸਹਿਣ ਕਿਵੇਂ ਕਰਦਾ.,ਓਸਦੀਆਂ ਅੱਖਾਂ ਵਿੱਚ ਆਏ ਬੇਸ਼ਕੀਮਤੀ ਹੰਝੂ ਮੇਰੀ ਅਖੌਤੀ ਮੁਹੱਬਤ ਦੇ ਮੂੰਹ ਤੇ ਸ਼ਾਇਦ ਇੱਕ ਥੱਪੜ ਵਾਂਗ ਵੱਜਦੇ..
ਕਿਵੇਂ ਓਸ ਦੇ ਬਾਪੂ ਦੀ ਪੱਗ ਦੇ ਸ਼ਮਲੇ ਨੂੰ ਮਿੱਟੀ ਵਿਚ ਰੋਲਦਾ..ਜਦੋਂ ਲੋਕਾਂ ਵਿੱਚ ਜਾ ਕੇ ਉਸ ਦੇ ਭਰਾ ਨੀਂਵੀ ਪਾ ਖੜਦੇ ਕਿੰਝ ਕਰਦਾ ਮੁਹੱਬਤ ਦੇ ਨਾਂਮ ਤੇ ਰੱਖੜੀ ਦਾ ਅਪਮਾਂਨ ਕਿਵੇਂ ਮਰਵਾ ਦਿੰਦਾ ਓਹਦੇ ਵਰਗੀਆਂ ਹਜ਼ਾਰਾਂ ਧੀਆਂ ਕੁੱਖ ਵਿੱਚ ਹੀ..
ਜਦੋਂ ਓਸ ਦੀ ਮਾਂ ਪਿੰਡ ਦੀਆਂ ਔਰਤਾਂ ਕੋਲੋਂ ਪਰਦਾ ਕਰ ਕੇ ਤੇ ਨੀਵੀਂ ਹੋ ਲੰਘਦੀ ਤਾਂ ਓਸ ਦੀ ਮੰਮਤਾ ਕਿਵੇ ਅਸ਼ੀਰਵਾਦ ਦਿੰਦੀ ਮੇਰੀ ਮੁਹੱਬਤ ਨੂੰ..


ਜਦੋਂ ਪੂਰਾ ਟੱਬਰ ਬੈਠ ਓਸਨੂੰ ਕੋਸਦਾ ਕੇ ਇਹ ਜੰਮਦੀ ਕਿਓਂ ਨਾਂ ਮਰ ਗਈ ਕਿੰਝ ਸੁਣ ਲੈਂਦਾ ਮੇਰਾ ਇਸ਼ਕ..
ਤੇ ਆਪਣੇਂ ਘਰ ਫਿਰਦੀ ਭੈਂਣ ਦੇਖ ਇੱਕ ਆਸ਼ਿਕ ਦੀ ਜਗ੍ਹਾ ਇਕ ਭਰਾ ਨੇ ਲੈ ਲਈ ਸੀ ਤੇ ਓਸ ਦੇ ਵੀਰ ਆਪਣੇਂ ਲੱਗੇ ਸਨ..ਓਸ ਦੇ ਬਾਪੂ ਦੀ ਪੱਗ ਨਹੀਂ ਆਪਣੇਂ ਬਾਪੂ ਦੀ ਪੱਗ ਰੁਲਦੀ ਦਿਖੀ ਸੀ..ਤੇ ਮਾਂ ਵਿਚੋਂ ਆਪਣੀ ਮਾਂ ਦਿਖਾਈ ਦਿੱਤੀ..ਕਿਵੇਂ ਦੂਰ ਕਰਦਾ ਸਭ ਤੋਂ ਓਸ ਨੂੰ ਸਿਰਫ ਆਪਣੇ ਇਕਲੌਤੇ ਤੇ ਅਖੌਤੀ ਸੱਚੇ ਰਿਸ਼ਤੇ ਲਈ..
ਕਿਓਕਿ ਮੈਂ ਓਹ ਬਣ ਕੇ ਸੋਚ ਰਿਹਾ ਸੀ ਤੇ ਓਹ ਕਦੇ ਗਲਤ ਨਹੀਂ ਸੋਚ ਸਕਦੀ ਸੀ.
ਅੱਜ ਬੜੇ ਸਾਲਾਂ ਬਾਅਦ ਸ਼ੀਸ਼ੇ ਨੇਂ ਮੈਨੂੰ ਜਾਇਜ਼ ਕਰਾਰ ਕਰਦੇ ਹੋਏ ਮੁਹਬਤ ਦੇ ਕਰਜ਼ ਤੋਂ ਸੁਰਖਰੂ ਕਰ ਦਿੱਤਾ ਸੀ.ਤੇ ਮੈਨੂੰ ਆਪਣੀਂ ਪਤਝੜ ਵਰਗੀ ਜ਼ਿੰਦਗੀ ਵਿੱਚ ਫੇਰ ਤੋਂ ਬਹਾਰ ਆਈ ਮਹਿਸੂਸ ਹੋ ਰਹੀ ਸੀ..
ਦੋਸਤੋ ਮੁਹੱਬਤ ਦੇ ਨਾਂਮ ਤੇ ਘਰ ਤੋਂ ਭੱਜ ਜਾਂਣਾ ਮੁਹੱਬਤ ਦੇ ਨਾਂਮ ਕੁੜੀ ਨੂੰ ਹੱਦ ਟੱਪਣ ਲਈ ਕਹਿਣਾਂ ਕੋਈ ਪਿਆਰ ਨਹੀਂ ਹੁੰਦਾ ਇੱਕ ਰਿਸ਼ਤੇ ਲਈ ਸਭ ਦਾ ਦਿਲ ਤੋੜਨ ਤੋਂ ਪਹਿਲਾਂ ਕੁੜੀ ਆਪਣੇ ਬਾਪੂ ਦੀ ਪੱਗ ਤੇ ਮੁੰਡਾ ਆਪਣੇ ਘਰ ਫਿਰਦੀ ਭੈਂਣ ਦੇਖ ਲਵੇ ਤਾਂ ਸ਼ਾਇਦ ਦੁਨੀਆਂ ਮੁਹੱਬਤ ਦੀ ਦੁਸ਼ਮਣ ਨਾਂ ਰਹੇ.ਤੇ ਰਿਸ਼ਤਿਆਂ ਦਾ ਗਿਰਦਾ ਮਿਆਰ ਹੋਰ ਨਾਂ ਗਿਰੇ….

Leave a Reply

Your email address will not be published. Required fields are marked *