ਪਤੀ ਪਤਨੀ ਔਰ ਵੋਹ ਓਹ ਤੇਰੀ ਆਹ ਕੀ

ਪਤੀ-ਪਤਨੀ ਦਾ ਰਿਸ਼ਤਾ ਆਪਸੀ ਵਿਸ਼ਵਾਸ, ਸਹਿਯੋਗ ਤੇ ਪ੍ਰੇਮ ਦਾ ਰਿਸ਼ਤਾ ਹੈ, ਪਰ ਇਹ ਉਮਰਾਂ ਦਾ ਰਿਸ਼ਤਾ ਤਾਂ ਹੀ ਸਹੀ-ਸਲਾਮਤ ਰਹਿ ਸਕਦਾ ਹੈ ਜੇ ਪਤੀ-ਪਤਨੀ ਇੱਕ-ਦੂਜੇ ਪ੍ਰਤੀ ਵਫ਼ਾਦਾਰੀ ਦਾ ਧਰਮ ਬਾਖ਼ੂਬੀ ਨਿਭਾਉਣ ਤੇ ਸ਼ੱਕ ਦੇ ਕੀੜੇ ਨੂੰ ਸੋਚ ਦੇ ਬੂਹੇ ਤਕ ਨਾ ਆਉਣ ਦੇਣ।

 

ਅੱਜ ਆਧੁਨਿਕਤਾ ਦੇ ਦੌਰ ’ਚ ਮੀਡੀਆ ਦੀ ਚੜ੍ਹਤ ਤੇ ਵਿੱਦਿਆ ਦਾ ਚਾਨਣ ਹੋਣ ਕਰਕੇ ਪੜ੍ਹੀ-ਲਿਖੀ ਅੌਰਤ ਘਰ ਦੀ ਚਾਰਦੀਵਾਰੀ ਤੋਂ ਬਾਹਰ ਆ ਕੇ ਆਜ਼ਾਦ ਫ਼ਿਜ਼ਾ ਵਿੱਚ ਉਡਾਰੀਆਂ ਭਰ ਰਹੀ ਹੈ। ਇੱਧਰ ਮਰਦਪੁਣੇ ਦੀ ਹੈਂਕੜ ਮਰਦ ਛੱਡਣ ਨੂੰ ਤਿਆਰ ਨਹੀਂ। ਇਸ ਕਰਕੇ ਪਤੀ-ਪਤਨੀ ਦੇ ਰਿਸ਼ਤੇ ਦੀ ਦੀਵਾਰ ਵਿੱਚ ਦਿਨੋਂ-ਦਿਨ ਤਰੇੜਾਂ ਪੈ ਰਹੀਆਂ ਹਨ। ਪਵਿੱਤਰ ਰਿਸ਼ਤੇ ਦੀ ਚਾਦਰ ’ਤੇ ਪੱਛਮੀ ਸੱਭਿਅਤਾ ਦਾ ਕਾਲਾ ਪ੍ਰਛਾਵਾਂ ਪੈਣ ਕਰਕੇ ਵੀ ਗ੍ਰਹਿਸਥ ਦੀ ਗੱਡੀ ਡਾਵਾਂਡੋਲ ਹੋਣ ਨਾਲ ਪਰਿਵਾਰਕ ਸ਼ਾਂਤੀ ਭੰਗ ਹੋ ਰਹੀ ਹੈ। ਇਸ ਤੋਂ ਇਲਾਵਾ ਕਿਤੇ ਕਿਰਦਾਰ ਪੱਖੋਂ ਸ਼ੱਕ ਕਾਰਨ ਇਸ ਰਿਸ਼ਤੇ ਦੀ ਡੋਰ ਟੁੱਟ ਰਹੀ ਹੈ।


ਪਤੀ-ਪਤਨੀ ’ਚ ਅਣਬਣ ਦੇ ਕੲੀ ਕਾਰਨ ਹਨ।ਕੲੀ ਵਾਰ ਪਤੀ ਪਤਨੀ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਣ ਤੋਂ ਪਾਸਾ ਵੱਟ ਜਾਂਦਾ ਹੈ ਅਤੇ ਨਾਜ਼ੁਕ ਮੌਕਿਆਂ ਸਮੇਂ ਪਤਨੀ ਦਾ ਸਾਥ ਦੇਣ ਦੀ ਬਜਾਏ ਆਪਣੇ ਮਾਪਿਆਂ ਨਾਲ ਸੁਰ ਮਿਲਾਉਂਦਾ ਹੈ। ਕੲੀ ਵਾਰ ਮਾਪਿਆਂ ਦੇ ਧੱਕੇ ਚੜ੍ਹ ਕੇ ੳੁਹ ਬਿਨਾਂ ਕਿਸੇ ਪਡ਼ਤਾਲ ਦੇ ਪਤਨੀ ਨੂੰ ਦੋਸ਼ੀ ਠਹਿਰਾ ਦਿੰਦਾ ਹੈ।

ਪਤੀ-ਪਤਨੀ ਦੀ ਆਪਸੀ ਸਮਝ ਨਾਲ ਇਸ ਰਿਸ਼ਤੇ ਨੂੰ ਆਨੰਦਮਈ ਬਣਾਇਆ ਜਾ ਸਕਦਾ ਹੈ। ਜੇ ਪਤੀ-ਪਤਨੀ ੲਿੱਕ ਦੂਜੇ ਨੂੰ ਸਮਝਣ, ਇੱਕ ਦੂਜੇ ਦਾ ਸਤਿਕਾਰ ਕਰਨ ਤੇ ਮਿਲ ਕੇ ਚੱਲਣ ਤਾਂ ਕਦੇ ਵੀ ਤਲਾਕ ਜਾਂ ਕਲੇਸ਼ ਦੀ ਨੌਬਤ ਜ਼ਿੰਦਗੀ ਦੇ ਬੂਹੇ ਦਸਤਕ ਨਹੀਂ ਦੇਵੇਗੀ।ਪਤੀ-ਪਤਨੀ ਦੀ ਗ੍ਰਹਿਸਥ ਗੱਡੀ ਸੁੱਖ-ਸ਼ਾਂਤੀ ਨਾਲ ਤਾਂ ਹੀ ਲੀਹ ’ਤੇ ਚੱਲ ਸਕਦੀ ਹੈ ਜੇ ਆਪਸ ਵਿੱਚ ਅਟੁੱਟ ਵਿਸ਼ਵਾਸ ਦੀ ਜੋਤ ਜਗਦੀ ਹੋਵੇ ਅਤੇ ਦੋਵੇਂ ਵਫ਼ਾਦਾਰੀ ਨਾਲ ਨਿਭਣ। ਦੋਵਾਂ ਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ|

Leave a Reply

Your email address will not be published. Required fields are marked *