ਚੋਰੀ-ਛਿਪੇ ਯੁਵਰਾਜ ਹੰਸ ਨੇ ਕਰਵਾਇਆ ਵਿਆਹ, ਪਤਨੀ ਨੇ ਕੀਤਾ ਜ਼ਿਕਰ

ਸਾਲ 2017 ਦੀ ਸ਼ੁਰੂਆਤ ‘ਚ ਖਬਰ ਆਈ ਸੀ ਪੰਜਾਬੀ ਨਾਮੀ ਗਾਇਕ ਹੰਸ ਰਾਜ ਹੰਸ ਦੇ ਛੋਟੇ ਬੇਟੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਕੁੜਮਾਈ/ਮੰਗਣੀ ਹੋ ਗਈ ਹੈ। ਇਸ ਤੋਂ ਬਾਅਦ ਪਾਲੀਵੁੱਡ ਇੰਡਸਟਰੀ ਨੂੰ ਮਿਲਿਆ ਇਕ ਹੋਰ ਜੋੜਾ।

ਇਸ ਜੋੜੀ ਨੇ 5 ਫਰਵਰੀ ਨੂੰ ਕੁੜਮਾਈ/ਮੰਗਣੀ ਕਰਵਾਈ ਸੀ। ਉਸ ਸਮੇਂ ਲਗਾਤਾਰ ਖਬਰਾਂ ਆਈਆਂ ਸਨ ਕਿ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝੇਗਾ ਪਰ ਯੁਵਰਾਜ ਹੰਸ ਪੰਜਾਬੀ ਫਿਲਮ ‘ਲਾਹੌਰੀਏ’ ‘ਚ ਰੁੱਝੇ ਹੋਣ ਕਰਕੇ ਵਿਆਹ ਨੂੰ ਟਾਲ ਜਾਂ ਵਿਆਹ ਦੀ ਤਾਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਸੀ।

ਹਾਲ ਹੀ ‘ਚ ਖਬਰ ਆਈ ਹੈ ਕਿ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਹਿਲਾਂ ਹੀ ਵਿਆਹ ਕਰਵਾ ਲਿਆ ਹੈ। ਜੀ ਹਾਂ, ਹਾਲ ਹੀ ‘ਚ ਹੰਸ ਰਾਜ ਹੰਸ ਦਾ ਜਨਮਦਿਨ ਸੀ। ਇਸ ਖਾਸ ਮੌਕੇ ‘ਤੇ ਮਾਨਸੀ ਸ਼ਰਮਾ ਨੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ, ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਯੁਵਰਾਜ ਤੇ ਮਾਨਸੀ ਕੱਪਲ ਹਨ।

ਮਾਨਸੀ ਨੇ ਹੰਸ ਰਾਜ ਹੰਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੋਏ ਕੈਪਸ਼ਨ ‘ਚ ਲਿਖਿਆ, “I thank God every day that you are my “Papa Ji” @hansrajhansoffice You are the person I have to thank for being married to such a fine gentleman @yuvrajhansofficial”ਨਾਲ ਹੀ ਮਾਨਸੀ ਨੇ ਕਿਹਾ, ”you are the man who taught my husband to be kind, patient, respectful, and strong”। ਦੱਸ ਦੇਈਏ ਕਿ ਮਾਨਸੀ ਦੀ ਇਸ ਪੋਸਟ ਨੇ ਸਾਰੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।

Leave a Reply

Your email address will not be published. Required fields are marked *