ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਪਹਿਲਾ ਸਾਲ ਸੀ ਬੱਸ ਇੱਕ ਗਲਤੀ ਕਰ ਬੈਠੀ ਪਿਆਰ ਕਰਨ ਦੀ |

 

ਸੱਚੀ ਕਹਾਣੀ ਇਕ ਰਿਸ਼ਤਾ, ਲੇਖਕ – ਕੰਗ। ਮੈ ਇਕ ਲਾਚਾਰ ਸੀ। ਮੇਰੀ ਮਾਂ ਸੰਗੀਤ ਦੀ ਸਿੱਖਿਆ ਲੋਕਾ ਦੇ ਬੱਚਿਆ ਨੂੰ ਦਿੰਦੀ ਸੀ। ਸਾਨੂੰ ਦੋ ਭੈਣਾ ਤੇ ਇਕ ਛੋਟੇ ਵੀਰ ਨੂੰ ਪਾਲਿਆ। ਸਾਡੇ ਬਚਪਨ ਵਿੱਚ ਪਿਤਾ ਜੀ ਇਕ ਐਕਸੀਡੈਂਟ ਨਾਲ ਨਿਆਈ ਮੌਤ ਸਾਨੂੰ ਛੱਡ ਚਲੇ ਗਏ । ਮੈ ਵੱਡੀ ਔਲਾਦ ਹੋਣ ਕਰਕੇ ਘਰ ਦੇ ਮਾੜੇ ਹਾਲਾਤ ਤੋ ਜਾਣੂ ਸੀ। ਜਿੰਮੇਵਾਰੀ ਦਾ ਅਹਿਸਾਸ ਸੀ। ਸਾਰੀ ਜਾਮਾਤ ਵਿੱਚੋ ਹਰ ਸਾਲ ਪਹਿਲੇ ਨੰਬਰ ਤੇ ਆਉਦੀ ਰਹੀ ਕੁਝ ਬਣਨਾ ਸੀ। ਜਿੰਦਗੀ ਵਿੱਚ ਹਾਲਾਤ ਬਦਲਣੇ ਸੀ। ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਪਹਿਲਾ ਸਾਲ ਸੀ। ਬੱਸ ਗਲਤੀ ਕਰ ਬੈਠੀ ਪਿਆਰ ਦੀ ਬੱਸ ਉਥੋ ਮੇਰੀ ਜਿੰਦਗੀ ਬਦਲ ਗਈ ।

ਮੁੰਡਾ ਜਿੰਨਾਂ ਸੋਹਣਾ ਸੀ। ਉਸ ਨਾਲੋ ਜਿਆਦਾ ਚੰਗਾ ਵੀ ਸੀ। ਪਰਿਵਾਰ ਦਾ ਵੀ ਬਹੁਤ ਇੱਜਤ ਸਤਿਕਾਰ ਸੀ। ਮੈ ਮਾਂ ਨੂੰ ਸਭ ਕੁਝ ਦੱਸ ਦਿੱਤਾ ਉਝ ਵੀ ਪੰਜ ਸਾਲ ਹੋ ਚੁੱਕੇ ਸੀ। ਮੈ ਹਰ ਤਰਾ ਪਰਖ ਚੁੱਕੀ ਸੀ। ਪਰ ਮਾ ਨੇ ਮਨਾ ਕਰ ਦਿੱਤਾ ਸੀ।ਪਿਆਰ ਤੇ ਵਿਸ਼ਵਾਸ ਸੀ। ਮਾਂ ਦੀ ਗੱਲ ਅਣਗੌਲਿਆ ਕਰ ਘਰੋ ਨੱਸ ਕੇ ਵਿਆਹ ਕਰਾ ਲਿਆ ।ਘਰ ਵਾਲੀਆ ਤੋ ਖਤਰੇ ਦੀ ਦਰਖਾਸਤ ਵੀ ਦੇ ਦਿੱਤੀ । ਕਿਥੇ ਸੀ ਖਤਰਾ ਬੱਸ ਅੱਖਾ ਵਿਚ ਮਿੱਟੀ ਪੈ ਗਈ ਸਮਝ ਹੀ ਨਾ ਸਕੀ ਕਦੇ ।ਸੋਹਰਾ ਘਰ ਬਹੁਤ ਵੱਡਾ ਸੀ।ਕੰਮਕਾਰ ਸਭ ਕੁਝ ਵਧਿਆ ਸੀ।ਮੰਤਰੀਆ ਨਾਲ ਬੈਠਨਾ ਉੱਠਨਾ ਸੀ। ਵੱਡੇ ਲੋਕਾ ਦਾ ਘਰ ਆਉਣਾ ਜਾਣਾ ਸੀ। ਪਰ ਸੱਸ ਕਦੀ ਮੈਨੂੰ ਪਸੰਦ ਨਹੀ ਕਰਦੀ ਸੀ। ਫਿਰ ਕੁੜੀ ਹੋਣ ਤੇ ਮੇਰੀ ਦਸ਼ਾ ਹੋਰ ਮਾੜੀ ਹੋਣ ਲੱਗ ਗਈ। ਹੁਣ ਜਿਦੇ ਕਰਕੇ ਰੱਬ ਜਹੀ ਮਾਂ ਛੱਡੀ ਸੀ।ਉਹਨੂੰ ਵੀ ਮੇਰੇ ਵਿਚ ਗੱਲਤੀਆ ਦਿਸਣ ਲੱਗ ਗਈਆ ਸੀ। ਨੌਕਰਾ ਨੂੰ ਹਟਾ ਦਿੱਤਾ ਗਿਆ । ਸਾਰੇ ਕੰਮਾ ਦੀ ਡਿਊਟੀ ਮੇਰੀ ਲੱਗਾ ਦਿੱਤੀ ਗਈ।ਸਭ ਕੰਮ ਮੈ ਕਰਦੀ ਰਹੀ। ਪਰ ਹੁਣ ਮੇਰੇ ਨਾਲ ਜਾਨਵਰ ਜਿਹਾ ਵਿਵਹਾਰ ਹੋਣ ਲੱਗ ਗਿਆ ਸੀ।ਨਿਕੀ ਨਿਕੀ ਗਲਤੀ ਤੇ ਮੇਰੇ ਤੋ ਕੰਨ ਫੜਕੇ ਮਾਫੀਆ ਮੰਗਵਾਇਆ ਜਾਣ ਲੱਗੀਆ ਘਰ ਆਏ ਮਹਿਮਾਨਾ ਸਾਹਮਣੇ ।

ਹੁਣ ਮੈਨੂੰ ਬੈਲਟਾ ਨਾਲ ਵੀ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਮੈ ਹੋਸਲਾ ਕਰ ਮਾਂ ਨੂੰ ਮਨਾਇਆ ਭੁੱਲ ਦੀ ਮਾਫੀ ਮੰਗੀ ਤੇ ਹੋ ਰਿਹਾ ਸਭ ਕੁਝ ਦੱਸ ਦਿੱਤਾ ਮਮਤਾ ਦੀ ਮਾਰੀ ਮਾਂ ਥਾਣੇ ਦਰਖਾਸਤ ਕਰਦੀ ਪਰ ਪਹੁੰਚ ਉਪਰ ਤੱਕ ਹੋਣ ਕਾਰਨ ਕੌਈ ਕਾਰਵਾਈ ਨਾ ਹੋ ਸਕੀ। ਸਮਾ ਬੀਤ ਗਿਆ ।ਮੈ ਦੁਵਾਰਾ ਮਾਂ ਬਣੀ ਤੇ ਇਸ ਵਾਰ ਮੁੰਡੇ ਦਾ ਜਨਮ ਹੋਇਆ ।ਸੋਚਿਆ ਸ਼ਾਇਦ ਹੁਣ ਸਭ ਠੀਕ ਹੋ ਜਾਵੇਗਾ । ਥੋੜ੍ਹੇ ਸਮੇ ਬਾਅਦ ਫਿਰ ਉਹੀ ਕੁੱਝ ਇਸ ਵਾਰ ਸੱਸ ਦੇ ਨਾਲ ਨਾਲ ਘਰਵਾਲਾ ਵੀ ਆਖਦਾ ਤੂੰ ਆਪਣੀ ਮਾਂ ਦੀ ਮਿੱਤ ਨਾ ਹੋਈ ਸਾਡੀ ਕਿਵੇ ਹੋ ਜਾਵੇਗੀ। ਹੋਰਾ ਨਾਲ ਨਾਜਾਇਜ ਸਬੰਧਾ ਦਾ ਇਲਜ਼ਾਮ ਮੇਰੇ ਬੱਚਿਆ ਨੂੰ ਹਾਰਾਮ ਦੇ ਕਿਹਾ ਜਾਣ ਲੱਗਾ ।ਬੱਸ ਹੁਣ ਇਹ ਯਿਲੱਤ ਭਰੀ ਜਿੰਦਗੀ ਤੋ ਤੰਗ ਆਕੇ ਮਰਨ ਦਾ ਫੈਸਲਾ ਕਰ ਲਿਆ। ਕਰਾ ਤੇ ਕੀ ਕਰਾ ਕਾਨੂੰਨੀ ਕਾਰਵਾਈ ਹੁੰਦੀ ਨਹੀ ਸੀ।ਸਟੋਰ ਵਿਚ ਗਈ ਤੇਲ ਚੱਕ ਖੁਦ ਤੇ ਪਾਇਆ ਤੇ ਖੁਦ ਨੂੰ ਅੱਗ ਲਗਾ ਲਈ ।ਪਤਾ ਨਹੀ ਕਿਂਝ ਬੱਚ ਗਈ ਸਮੇ ਸਿਰ ਕਿਸੇ ਨੇ ਬਚਾ ਲਿਆ ਅੱਗ ਮੇਰੇ ਅੰਗਾ ਨੂੰ ਨਹੀ ਪਈ।ਜਿਦੋ ਹੋਸ਼ ਆਈ ਤੇ ਮੈ ਹਸਪਤਾਲ ਕੌਲ ਆਪਣੀ ਮਾਂ ਨੂੰ ਦੇਖਦੀ ਹਾ। ਹੱਥ ਜੋੜ ਮਾਫੀ ਮੰਗਦੀ ਹਾਂ।ਇਸ ਵਾਰ ਵੀ ਉਹਨਾ ਤੇ ਪੁਲਿਸ ਕਾਰਵਾਈ ਨਹੀ ਹੋਈ। ਕੁਝ ਮਹੀਨੇ ਬਾਅਦ ਉਹ ਚੰਗੇ ਬਣਨ ਦਾ ਨਾਟਕ ਕਰ ਮਿਨੂੰ ਤੇ ਬੱਚਿਆ ਨੂੰ ਨਾਲ ਲੈ ਗਏ ।ਇਸੇ ਦੌਰਾਨ ਮਿਨੂੰ ਪਤਾ ਲੱਗਾ ਮੇਰੀ ਸੱਸ ਮੇਰਾ ਤਲਾਕ ਕਰਾਕੇ ਕਿਸੇ ਦੁਆਰਾ ਦੱਸੇ ਆਪਣੇ ਲੈਵਲ ਦੇ ਘਰ ਮੁੰਡੇ ਨੂੰ ਵਿਆਉਣਾ ਚਾਉਦੀ ਹੈ। ਜਿਸ ਵਿਚ ਮੇਰਾ ਘਰਵਾਲਾ ਵੀ ਰਾਜੀ ਸੀ। ਸੋਹਰਾ ਮੇਰੇ ਵੱਲ ਦੀ ਗੱਲ ਕਰਦਾ ਸੀ। ਪਰ ਉਸਦੀ ਘਰੇ ਇਕ ਨਾ ਚਲਦੀ ਸੀ। ਦਿਉਰ ਵੀ ਹੁਣ ਕੁਬੋਲ ਬੋਲਣ ਲੱਗ ਪਿਆ ਸੀ। ਹੁਣ ਪਿਛੇ ਮਾਂ ਸਿਰ ਛੋਟੀ ਭੈਣ ਤੇ ਵੀਰ ਦੀ ਜਿੰਮੇਵਾਰੀ ਸੀ। ਕਮਾਈ ਦਾ ਕੋਈ ਸਾਧਨ ਵੀ ਨਹੀ ਸੀ। ਫਿਰ ਮੈ ਖੁਦ ਲੱਭਿਆ ਸੀ। ਸੋਹਰੇ ਘਰ ਹਾਲਾਤ ਫਿਰ ਮਾੜੇ ਹੋਣ ਲੱਗ ਗਏ ਸੀ।

ਆਂਡੀ ਗੁਆਂਢੀ ਜਿਨਾ ਹੋ ਸਕਦਾ ਸੀ। ਸੱਸ ਨੂੰ ਕਹਿ ਛੱਡਦੇ ਸੀ। ਚੰਗੇ ਘਰ ਦੀ ਸੋਹਣੀ ਵਹੂ ਤੇ ਫੁੱਲਾ ਜਹੇ ਪੋਤਾ ਪੋਤੀ ਮਿਲੇ ਨੇ ਇੰਝ ਪਾਪ ਨਾ ਕਮਾ ਪਰ ਉਸ ਦਿਨ ਮੈਨੂੰ ਪਹਿਲਾ ਨਾਲੋ ਵੀ ਜਿਆਦਾ ਸਹਿਣਾ ਪੈਦਾ ਸੀ।ਮੇਰੇ ਦੋਨੋ ਬੱਚੇ ਹੁਣ ਜਿਆਦਾ ਦੇਰ ਤੱਕ ਸੌਣਦੇ ਰਹਿਣ ਲੱਗ ਪਏ ।ਇਕ ਦਿਨ ਮੇਰਾ ਛੋਟਾ ਵੀਰ ਦੋਹਾ ਬੱਚਿਆਂ ਨੂੰ ਨਾਲ ਲੈ ਗਿਆ ।ਡਾਕਟਰ ਤੋ ਪਤਾ ਲੱਗਾ ਬੱਚਿਆ ਨੂੰ ਨੀਂਦ ਦੀਆ ਗੋਲੀਆ ਦਿੱਤੀਆ ਜਾਦੀਆ ਸੀ। ਇਸ ਵਾਰ ਮੈ ਚੁੱਪ ਨਾ ਰਹੀ ਮੈਨੂੰ ਬੈਲਟਾ ਸੋਟੀਆ ਨਾਲ ਕੁੱਟਮਾਰ ਕੀਤਾ ਗਿਆ ।ਰੋਲਾ ਚੀਕਾ ਸੁਣ ਸਭ ਲੋਕ ਇਕੱਠੇ ਹੋ ਗਏ ।ਮੈਨੂੰ ਬਚਾ ਕੇ ਮੇਰਾ ਸੋਹਰਾ ਪੇਕੇ ਛੱਡ ਗਿਆ। ਇਸ ਵਾਰ ਵੀ ਕੋਈ ਕਾਰਵਾਈ ਨਾ ਹੋਈ । ਅੱਗੇ ਛੋਟੀ ਭੈਣ ਦਾ ਰਿਸ਼ਤਾ ਹੋ ਗਿਆ ।ਪਰ ਟੁੱਟ ਵੀ ਗਿਆ। ਕਿਸੇ ਨੇ ਭਾਨੀ ਮਾਰ ਦਿੱਤੀ ਵੱਡੀ ਨੇ ਭੱਜ ਕੇ ਵਿਆਹ ਕਰਾਇਆ ਹੋਈਆ ਘਰ ਸੋਗ ਜਿਹੇ ਮਾਹੋਲ ਦੀ ਵਜ੍ਹਾ ਮੇਰੇ ਇਕ ਗਲਤ ਫੈਸਲੇ ਕਰਕੇ ਸੀ। ਵੋਟਾ ਦਾ ਸਮਾ ਲਾਗੇ ਸੀ। ਇਸ ਵਾਰ ਮੇਰੇ ਸੋਹਰੇ ਘਰ ਵਾਲੀਆ ਨੂੰ ਕੋਈ ਨਹੀ ਬਚਾ ਸਕਦਾ ਸੀ। ਉਝ ਵੀ ਨਾਮੀ ਬਦਮਾਸ਼ਾ ਵਲੋ ਫੋਨ ਤੇ ਮਿਲਦੀਆ ਜਾਨੋ ਮਾਰਨ ਤੇ ਰੇਪ ਦੀਆ ਧੰਮਕੀਆ ਤੋ ਮੈ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਮਾਂ ਭੈਣ ਵੀਰ ਬੱਚਿਆ ਨੂੰ ਲੈਕੇ ਕਿੱਤੇ ਬਾਹਾਰ ਗਏ ਹੋਏ ਸੀ। ਬੱਸ ਸੱਸ ਤੇ ਉਸਦੇ ਪੁੱਤਾ ਨੂੰ ਸਬਕ ਸਿਖਾਉਣ ਲਈ ਕੁਝ ਵੱਡਾ ਕਦਮ ਚੱਕਨਾ ਜਰੂਰੀ ਸੀ। ਬੱਸ ਇਕ ਹੀ ਰਾਸਤਾ ਸੀ। ਸੁਸਾਇਡ ਨੋਟ ਲਿਖ ਮੈ ਰੱਸੀ ਗਲੇ ਵਿਚ ਪਾ ਛੱਤ ਨਾਲ ਫਾਹਾ ਲੈ ਲਿਆ।ਇਹ ਸੱਚੀ ਘਟਣਾ ਹੈ। ਪਿੱਛੇ ਹੋਈਆ ਵੋਟਾ ਸਮੇ ਇਹ ਕੁੜੀ ਨੇ ਫਾਹਾ ਲਿਆ ਸੀ। ਸੱਸ ਦਿਉਰ ਘਰਵਾਲਾ ਇਸ ਸਮੇ ਵੀ ਜੇਲ ਵਿਚ ਹੀ ਨੇ ਪਰ ਬੱਚਿਆ ਦਾ ਸਭ ਕੁੱਝ ਮੁੱਕ ਗਿਆ ।ਇਹ ਕੁੜੀ ਬਹੁਤ ਚੰਗੀ ਸੀ। ਬੱਸ ਪਿਆਰ ਗਲਤ ਇਨਸਾਨ ਨੂੰ ਕਰ ਬੈਠੀ ਫੈਸਲੇ ਗਲਤ ਕਰ ਗਈ ਮਰਨ ਨਾਲੋ ਚੰਗਾ ਸੀ।ਤਲਾਕ ਦੇਕੇ ਬੱਚਿਆ ਲਈ ਜਿਉਦੀ । ਸ਼ਾਇਦ ਅਤਿਆਚਾਰ ਜਿਆਦਾ ਹੋਣਕਰਕੇ ਸਮਝ ਨਾ ਪਾਈ।

Leave a Reply

Your email address will not be published. Required fields are marked *