ਬਦਲੇ ਮੌਸਮ ‘ਚ ਜਾਣੋ ਆਂਵਲੇ ਦੇ ਵੱਡੇ ਫਾਇਦੇ

ਆਂਵਲਾ ਸਿਹਤ ਤੋਂ ਲੈ ਕੇ ਸੁੰਦਰਤਾ ਤੱਕ ਹਰ ਪਹਿਲੂ ਵਿੱਚ ਕੰਮ ਆਉਣ ਵਾਲੀ ਚੀਜ਼ ਹੈ। ਆਂਵਲਾ ਦਾ ਰਸ ਸਰੀਰ ਨੂੰ ਊਰਜਾ ਦੇ ਕੇ ਵਿਅਕਤੀ ਨੂੰ ਪੂਰਾ ਦਿਨ ਨਾ ਸਿਰਫ਼ ਚੁਸਤ ਰੱਖਦਾ ਹੈ, ਸਗੋਂ ਇਸ ਵਿੱਚ ਮੌਜੂਦ ਮਿਨਰਲਸ ਤੇ ਵਿਟਾਮਿਨ ਸੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਜਿੱਥੋਂ ਤੱਕ ਗੱਲ ਸੁੰਦਰਤਾ ਲਾਭ ਦੀ ਹੈ ਤਾਂ ਇਸ ਦੇ ਸੇਵਨ ਨਾਲ ਵਿਅਕਤੀ ਨਾਂ ਸਿਰਫ਼ ਖ਼ੁਦ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖ ਸਕਦਾ ਹੈ, ਸਗੋਂ ਇਸ ਨਾਲ ਵਾਲ਼ਾਂ ਨੂੰ ਵੀ ਲਾਭ ਹੁੰਦਾ ਹੈ। ਆਓ ਜਾਣਦੇ ਹਾਂ ਆਂਵਲੇ ਦੇ ਰਸ ਦੇ ਅਜਿਹੇ ਹੀ ਕੁੱਝ ਲਾਭ :-
ਡਾਇਬੀਟੀਜ਼ ਨੂੰ ਕੰਟਰੋਲ ਕਰਦਾ ਹੈ ਆਂਵਲਾ : ਆਂਵਲੇ ਵਿੱਚ ਗੈਲਿਕ ਐਸਿਡ, ਗੈਲੋਟੇਨਿਨ, ਅਲੈਜਿਕ ਐਸਿਡ ਅਤੇ ਕੋਰੀਲੈਗਿਨ ਜਿਹੇ ਤੱਤ ਮਿਲਦੇ ਹਨ। ਇਨ੍ਹਾਂ ਤੱਤਾਂ ਦੀ ਐਂਟੀ-ਬਾਇਬਿਟੀਜ ਸਮਰੱਥਾਵਾਂ ਕਾਰਨ ਇਹ ਖ਼ੂਨ ਵਿੱਚ ਮੌਜੂਦ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਲਈ ਜੇਕਰ ਕਿਸੇ ਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਤਾਂ ਆਂਵਲੇ ਦੇ ਰਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਗੁਡ ਕੋਲੈਸਟਰੋਲ ਵਿੱਚ ਕਰਦਾ ਹੈ ਵਾਧਾ : ਸਰੀਰ ਵਿੱਚ ਗੁਡ ਕੋਲੈਸਟਰੋਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਕੁੱਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਆਂਵਲੇ ਦਾ ਰਸ ਨਾ ਸਿਰਫ਼ ਸਰੀਰ ਵਿੱਚ ਗੁਡ ਕੈਲੋਸਟਰੋਲ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ, ਸਗੋਂ ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿੱਚ ਮੌਜੂਦ ਬੈਡ ਕੋਲੈਸਟਰੋਲ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਇਸ ਕਾਰਨ ਵਿਅਕਤੀ ਕੁੱਝ ਹੀ ਸਮੇਂ ਵਿੱਚ ਖ਼ੁਦ ਨੂੰ ਚੁਸਤ ਤੇ ਤੰਦਰੁਸਤ ਮਹਿਸੂਸ ਕਰਨ ਲੱਗਦਾ ਹੈ। ਦਰਅਸਲ, ਆਂਵਲੇ ਵਿੱਚ ਮੌਜੂਦ ਐਮਿਨੋ ਐਸਿਡ ਤੇ ਐਂਟੀਔਕਸੀਡੈਂਟ ਦਿਲ ਦੇ ਕੰਮ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾਉਂਦੇ ਹਨ।
ਖਾਂਸੀ ਤੇ ਜ਼ੁਕਾਮ ਨੂੰ ਨੇੜੇ ਨਹੀਂ ਲੱਗਣ ਦਿੰਦਾ ਆਂਵਲਾ : ਕੁੱਝ ਲੋਕਾਂ ਨੂੰ ਬਦਲਦੇ ਮੌਸਮ ਵਿੱਚ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ਲੋਕਾਂ ਲਈ ਆਂਵਲਾ ਦਾ ਰਸ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਇਸ ਲਈ ਦੋ ਚਮਚ ਆਂਵਲਾ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਣੇ ਚਾਹੀਦੇ ਹਨ। ਇਸ ਨਾਲ ਖਾਂਸੀ ਤੇ ਜ਼ੁਕਾਮ ਤੋਂ ਰਾਹਤ ਮਿਲੇਗੀ। ਜੇਕਰ ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਵੇ ਤਾਂ ਕੁੱਝ ਚਮਚ ਆਂਵਲੇ ਦਾ ਰਸ ਪਾਣੀ ਵਿੱਚ ਮਿਲਾ ਕੇ ਉਸ ਨਾਲ ਕੁੱਲੇ ਕਰਨੇ ਚਾਹੀਦੇ ਹਨ। ਕਿਉਂਕਿ ਆਂਵਲੇ ਵਿੱਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ, ਜਿਸ ਨਾਲ ਇਹ ਇਮਿਊਨਿਟੀ, ਮੈਟਾਬਾਲਿਜ਼ਮ ਨੂੰ ਵਧਾਉਂਦਾ ਹੈ ਤੇ ਬੈਕਟੀਰੀਆ ਇਨਫੈਕਸ਼ਨ ਨੂੰ ਘੱਟ ਕਰਦਾ ਹੈ। ਇਸ ਲਈ ਇਸ ਦੇ ਨਿਯਮਤ ਸੇਵਨ ਨਾਲ ਖਾਂਸੀ ਤੇ ਜ਼ੁਕਾਮ ਆਦਿ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਂਦੀ ਹੈ।

Leave a Reply

Your email address will not be published. Required fields are marked *